ਦਿੱਲੀ ਮੈਟਰੋ ਨੇ ਸਭ ਤੋਂ ਵੱਧ ਲੋਕਾਂ ਦੀ ਯਾਤਰਾ ਦਾ ਤੋੜਿਆ ਰਿਕਾਰਡ

Wednesday, Nov 20, 2024 - 11:48 AM (IST)

ਦਿੱਲੀ ਮੈਟਰੋ ਨੇ ਸਭ ਤੋਂ ਵੱਧ ਲੋਕਾਂ ਦੀ ਯਾਤਰਾ ਦਾ ਤੋੜਿਆ ਰਿਕਾਰਡ

ਝੱਜਰ- ਪ੍ਰਦੂਸ਼ਣ ਵੱਧਣ ਮਗਰੋਂ ਲੋਕਾਂ ਨੇ ਮੈਟਰੋ ਵਿਚ ਸਫ਼ਰ ਕਰਨਾ ਹੀ ਸਹੀ ਸਮਝਿਆ। ਦਿੱਲੀ ਮੈਟਰੋ ਨੇ ਸੋਮਵਾਰ ਨੂੰ ਆਪਣੇ ਹੀ ਰਿਕਾਰਡ ਨੂੰ ਤੋੜਦੇ ਹੋਏ ਇਕ ਨਵਾਂ ਰਿਕਾਰਡ ਸਥਾਪਤ ਕੀਤਾ। 18 ਨਵੰਬਰ ਨੂੰ ਦਿੱਲੀ ਮੈਟਰੋ ਵਿਚ 78.67 ਲੱਖ ਯਾਤਰੀਆਂ ਨੇ ਯਾਤਰਾ ਕੀਤੀ, ਜੋ ਕਿ ਹੁਣ ਤੱਕ ਦੇ ਮੈਟਰੋ ਇਤਿਹਾਸ ਵਿਚ ਸਭ ਤੋਂ ਜ਼ਿਆਦਾ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ 20 ਅਗਸਤ 2024 ਨੂੰ ਮੈਟਰੋ ਟਰੇਨ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਗਿਣਤੀ 77 ਲੱਖ 49 ਹਜ਼ਾਰ 682 ਦਰਜ ਕੀਤੀ ਗਈ ਸੀ ਪਰ ਸੋਮਵਾਰ ਨੂੰ ਮੈਟਰੋ ਨੇ ਆਪਣੇ ਉਸ ਰਿਕਾਰਡ ਨੂੰ ਤੋੜਦੇ ਹੋਏ ਨਵਾਂ ਰਿਕਾਰਡ ਸਥਾਪਤ ਕਰ ਦਿੱਤਾ। ਖ਼ਾਸ ਗੱਲ ਇਹ ਹੈ ਕਿ ਸਭ ਤੋਂ ਜ਼ਿਆਦਾ ਯਾਤਰੀ ਰਿਕਾਰਡ ਨੂੰ ਦਿੱਲੀ ਮੈਟਰੋ ਨੇ ਇਸ ਸਾਲ ਬਣਾਇਆ ਹੈ ਅਤੇ ਉਹ ਵੀ ਅਗਸਤ 2024 ਤੋਂ ਲੈ ਕੇ 18 ਨਵੰਬਰ 2024 ਦਰਮਿਆਨ।

ਇਸ ਦੌਰਾਨ 23 ਅਗਸਤ ਜਿਸ ਦਿਨ ਸਭ ਤੋਂ ਘੱਟ ਯਾਤਰੀਆਂ ਨੇ ਮੈਟਰੋ ਵਿਚ ਯਾਤਰਾ ਕੀਤੀ, ਉਸ ਦੀ ਗਿਣਤੀ ਲੱਗਭਗ 73 ਲੱਖ ਦੇ ਕਰੀਬ ਰਹੀ। ਮੈਟਰੋ ਵਿਚ ਵਧੀ ਯਾਤਰੀਆਂ ਦੀ ਗਿਣਤੀ ਨੇ ਇਕ ਵਾਰ ਫਿਰ ਤੋਂ ਸਾਬਤ ਕਰ ਦਿੱਤਾ ਕਿ ਮੈਟਰੋ ਦਿੱਲੀ ਦੀ ਲਾਈਫਲਾਈਨ ਹੈ ਅਤੇ ਆਰਾਮਦਾਇਕ, ਆਸਾਨ ਯਾਤਰਾ ਵਿਕਲਪ। ਇਸ ਤੋਂ ਬਿਹਤਰ ਵਿਕਲਪ ਲੋਕਾਂ ਨੂੰ ਨਹੀਂ ਮਿਲ ਸਕਦਾ। ਉੱਥੇ ਹੀ ਇਸ ਤੋਂ ਦਿੱਲੀ ਦੇ ਵਾਤਾਵਰਣ ਨੂੰ ਬਚਾਉਣ ਵਿਚ ਕਾਫੀ ਮਦਦ ਮਿਲਦੀ ਹੈ, ਕਿਉਂਕਿ ਜਿੰਨੇ ਜ਼ਿਆਦਾ ਲੋਕ ਆਪਣੇ ਨਿੱਜੀ ਵਾਹਨਾਂ ਨੂੰ ਛੱਡ ਕੇ ਮੈਟਰੋ ਤੋਂ ਸਫ਼ਰ ਕਰਦੇ ਹਨ, ਓਨਾਂ ਹੀ ਘੱਟ ਕਾਰਬਨ ਉਤਸਰਜਨ ਵਾਤਾਵਰਣ ਵਿਚ ਹੁੰਦਾ ਹੈ।
 


author

Tanu

Content Editor

Related News