ਪੜ੍ਹਾਈ ’ਤੇ ਵੀ ਸੀਤ ਲਹਿਰ ਦਾ ਅਸਰ, ਦਿੱਲੀ ’ਚ ਸਾਰੇ ਸਕੂਲ 15 ਜਨਵਰੀ ਤੱਕ ਬੰਦ
Sunday, Jan 08, 2023 - 07:43 PM (IST)
ਨੈਸ਼ਨਲ ਡੈਸਕ : ਦੇਸ਼ ’ਚ ਸੀਤ ਲਹਿਰ ਦਾ ਕਹਿਰ ਜਾਰੀ ਹੈ। ਦਿੱਲੀ-ਐੱਨ.ਸੀ.ਆਰ. ਸਮੇਤ ਉੱਤਰੀ ਭਾਰਤ ’ਚ ਕੜਾਕੇ ਦੀ ਠੰਡ ਪੈ ਰਹੀ ਹੈ। ਰੇਲ, ਬੱਸ ਤੋਂ ਲੈ ਕੇ ਹਵਾਈ ਸੇਵਾਵਾਂ ’ਤੇ ਵੀ ਠੰਡ ਤੇ ਧੁੰਦ ਦਾ ਅਸਰ ਪੈ ਰਿਹਾ ਹੈ। ਇਸ ਵਿਚਾਲੇ ਦਿੱਲੀ ਸਰਕਾਰ ਨੇ 15 ਜਨਵਰੀ ਤੱਕ ਸਾਰੇ ਸਕੂਲਾਂ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਦਿੱਲੀ ਸਿੱਖਿਆ ਡਾਇਰੈਕਟੋਰੇਟ ਦੇ ਹੁਕਮਾਂ ਅਨੁਸਾਰ ਦਿੱਲੀ ’ਚ ਚੱਲ ਰਹੀ ਸੀਤ ਲਹਿਰ ਦੇ ਮੱਦੇਨਜ਼ਰ ਦਿੱਲੀ ਦੇ ਸਾਰੇ ਪ੍ਰਾਈਵੇਟ ਸਕੂਲਾਂ ਨੂੰ 15 ਜਨਵਰੀ 2023 ਤੱਕ ਬੰਦ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।
ਇਹ ਖ਼ਬਰ ਵੀ ਪੜ੍ਹੋ : ਅਮੀਰ ਬਣਨ ਦੇ ਲਾਲਚ ’ਚ ਠੱਗੇ ਗਏ ਲੋਕ, ਵਿਦੇਸ਼ੀ ਸ਼ੇਅਰ ਬ੍ਰੋਕਰ ਕੰਪਨੀ ਕਰੋੜਾਂ ਰੁਪਏ ਹੜੱਪ ਕੇ ਹੋਈ ਬੰਦ
ਦਿੱਲੀ ’ਚ ਐਤਵਾਰ ਸਵੇਰੇ ਭਿਆਨ ਸੀਤ ਲਹਿਰ ਰਹੀ । ਸ਼ਹਿਰ ਦੇ ਮੁੱਖ ਮੌਸਮ ਕੇਂਦਰ ਸਫ਼ਦਰਜੰਗ ਆਬਜ਼ਰਵੇਟਰੀ ’ਚ ਘੱਟੋ-ਘੱਟ ਤਾਪਮਾਨ 1.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੇ ਦੋ ਸਾਲਾਂ ’ਚ ਰਾਸ਼ਟਰੀ ਰਾਜਧਾਨੀ ’ਚ ਜਨਵਰੀ ਦੇ ਮਹੀਨੇ ’ਚ ਦਰਜ ਸਭ ਤੋਂ ਘੱਟ ਤਾਪਮਾਨ ਹੈ। ਦਿੱਲੀ ਸਮੇਤ ਉੱਤਰ-ਪੱਛਮੀ ਭਾਰਤ ’ਚ ਬਰਫੀਲੇ ਪਹਾੜਾਂ ਤੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਕਾਰਨ ਲੋਧੀ ਰੋਡ, ਆਯਾਨਗਰ, ਰਿਜ ਅਤੇ ਜਾਫਰਪੁਰ ਦੇ ਮੌਸਮ ਕੇਂਦਰਾਂ ’ਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 2.8 ਡਿਗਰੀ ਸੈਲਸੀਅਸ, 2.6, 2.2 ਅਤੇ 2.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ : ਪੰਜਾਬੀਆਂ ਲਈ ਮਾਣ ਵਾਲੀ ਗੱਲ, ਨਡਾਲਾ ਦੀ ਦਿਲ ਕੁਮਾਰੀ ਆਸਟ੍ਰੇਲੀਅਨ ਪੁਲਸ ’ਚ ਹੋਈ ਭਰਤੀ