ਸਿੱਖਿਆ ਨਾਲ ਸਮਾਜਿਕ ਕੰਮ ''ਚ ਵਧ-ਚੜ੍ਹ ਕੇ ਹਿੱਸਾ ਲੈਣ ਔਰਤਾਂ: ਨਾਈਕ
Monday, Jul 02, 2018 - 01:25 PM (IST)

ਸੋਨਭੰਦਰ— ਉੱਤਰ ਪ੍ਰਦੇਸ਼ ਦੇ ਰਾਜਪਾਲ ਰਾਮ ਨਾਈਕ ਗਵਰਨਰ ਨਾਈਕ ਨੇ ਔਰਤਾਂ ਨੂੰ ਸਿੱਖਿਆ ਨਾਲ ਹੀ ਸਮਾਜ ਦੇ ਸਾਰੇ ਕੰਮਾਂ 'ਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਕਿਹਾ ਹੈ।
ਗਵਰਨਰ ਨਾਈਕ ਨੇ ਬੀਤੇ ਦਿਨੀਂ ਵਨਵਾਸੀ ਕਲਿਆਣ ਆਸ਼ਰਮ ਦੇ ਸੇਵਾ ਸਮਰਪਣ ਸੰਸਥਾ ਦੇ ਸੇਵਾਕੁੰਜ ਆਸ਼ਰਮ ਕਾਰੀਹਾੜ ਚਪਕੀ 'ਚ ਸਥਾਨਕ ਨਾਗਰਿਕ ਵਿਸ਼ੇਸ਼ ਕਰਕੇ ਔਰਤਾਂ ਅਤੇ ਬੱਚਿਆਂ ਨੂੰ ਸਵੈ-ਸਹਿਯੋਗ ਬਣਾਉਣ ਅਤੇ ਸਵੈ-ਰੁਜ਼ਗਾਰ ਨਾਲ ਜੋੜਨ ਲਈ ਸਿਲਾਈ ਮਸ਼ੀਨ ਦੀ ਵੰਡ ਕੀਤੀ। ਉਨ੍ਹਾਂ ਨੇ ਕਿਹਾ ਕਿ ਔਰਤਾਂ ਅਤੇ ਲੜਕੀਆਂ ਨੂੰ ਸਿੱਖਿਆ ਨਾਲ ਹੀ ਸਮਾਜ ਦੇ ਸਾਰੇ ਕੰਮਾਂ 'ਚ ਵਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਔਰਤਾਂ ਸਵੈ-ਰੁਜ਼ਗਾਰ ਅਪਨਾਉਣ ਅਤੇ ਆਤਮ ਨਿਰਭਰਤਾ ਵੱਲ ਵਧਣ। ਉਨ੍ਹਾਂ ਨੇ ਆਸ਼ਰਮ ਦੇ ਅਧਿਕਾਰੀਆਂ ਨਾਲ ਹੀ ਸਹਿਯੋਗੀ ਸੰਸਥਾਨਾਂ ਦੇ ਅਧਿਕਾਰੀਆਂ ਦੀ ਸ਼ਲਾਘਾ ਕਰਦੇ ਹੋਏ ਆਦੀਵਾਸੀ ਖੇਤਰਾਂ 'ਚ ਸਵੈ-ਰੁਜ਼ਗਾਰ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੱਤਾ।
ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਗਵਰਨਰ ਨੇ ਕਾਰੀਡਾੜ ਚਪਕੀ ਸਥਿਤ ਸੇਵਾਕੁੰਜ ਆਸ਼ਰਮ ਰਾਣੀ ਦੁਰਗਾਵਤੀ ਸ਼ੂਟਿੰਗ/ਤੀਰੰਦਾਜੀ ਸਿਖਲਾਈ ਕੇਂਦਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਸੰਸਥਾ ਦੇ ਬੱਚਿਆਂ ਦਾ ਹਂੌਸਲਾ-ਅਫਜ਼ਾਈ ਕੀਤਾ ਅਤੇ ਕਿਹਾ ਕਿ ਸੋਨਭਦਰ ਇਕ ਅਜਿਹਾ ਜ਼ਿਲਾ ਹੈ, ਜਿੱਥੇ 4 ਪ੍ਰਦੇਸ਼ ਮਿਲਦੇ ਹਨ। ਉਨ੍ਹਾਂ ਕਿਹਾ ਕਿ ਦੁਰਗਮ ਖੇਤਰ 'ਚ ਬੱਚਿਆਂ ਨੂੰ ਸਿੱਖਿਆ ਦੇਣਾ ਅਤੇ ਸੰਸਕਾਰ ਨਾਲ ਹੀ ਸ਼ੂਟਿੰਗ ਅਤੇ ਤੀਰਅੰਦਾਜ਼ੀ ਦੇ ਗੁਣ ਖਿਲਾਉਣਾ ਅਤੇ ਰਾਸ਼ਟਰੀ ਪੱਧਰ ਦੀ ਪ੍ਰਤੀਯੋਗਤਾ 'ਚ ਮਾਣ ਪ੍ਰਾਪਤ ਕਰਨਾ ਸ਼ਲਾਘਾ ਦਾ ਕੰਮ ਹੈ।