ਜੇ.ਈ.ਈ.-ਮੇਨ, ਨੀਟ ''ਤੇ ਫ਼ੈਸਲੇ ਲਈ ਸਥਿਤੀ ਦੀ ਸਮੀਖਿਆ ਕਰੇਗਾ ਸਿੱਖਿਆ ਮੰਤਰਾਲਾ

Thursday, Jun 03, 2021 - 02:46 AM (IST)

ਜੇ.ਈ.ਈ.-ਮੇਨ, ਨੀਟ ''ਤੇ ਫ਼ੈਸਲੇ ਲਈ ਸਥਿਤੀ ਦੀ ਸਮੀਖਿਆ ਕਰੇਗਾ ਸਿੱਖਿਆ ਮੰਤਰਾਲਾ

ਨਵੀਂ ਦਿੱਲੀ : ਸਿੱਖਿਆ ਮੰਤਰਾਲਾ ਛੇਤੀ ਹੀ ਇੰਜੀਨੀਅਰਿੰਗ ਦਾਖਲਾ ਪ੍ਰੀਖਿਆ ਜੇ.ਈ.ਈ.-ਮੇਨ ਦੇ ਦੋ ਬਾਕੀ ਸੰਸਕਰਣਾਂ ਅਤੇ ਮੈਡੀਕਲ ਦਾਖਲਾ ਪ੍ਰੀਖਿਆ ਨੀਟ ਨੂੰ ਅਗਸਤ ਵਿੱਚ ਆਯੋਜਿਤ ਕਰਣ 'ਤੇ ਫ਼ੈਸਲਾ ਲੈਣ ਲਈ ਸਥਿਤੀ ਦੀ ਸਮੀਖਿਆ ਕਰੇਗਾ। ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਇੱਕ ਅਗਸਤ ਨੂੰ ਹੋਣੀ ਹੈ ਨੀਟ-ਯੂ.ਜੀ.ਸੀ. ਦੀ ਪ੍ਰੀਖਿਆ
ਉਨ੍ਹਾਂ ਕਿਹਾ, ਜੇ.ਈ.ਈ.-ਮੇਨ ਦੀਆਂ ਲੰਬਿਤ ਪ੍ਰੀਖਿਆਵਾਂ ਦੀ ਸਮਾਂ-ਸਾਰਣੀ 'ਤੇ ਫੈਸਲਾ ਕਰਣ ਲਈ ਛੇਤੀ ਹੀ ਇੱਕ ਸਮੀਖਿਆ ਬੈਠਕ ਆਯੋਜਿਤ ਹੋਣ ਦੀ ਸੰਭਾਵਨਾ ਹੈ ਅਤੇ ਕੀ ਨੀਟ-ਯੂ.ਜੀ. ਇੱਕ ਅਗਸਤ ਨੂੰ ਆਯੋਜਿਤ ਕੀਤੀ ਜਾ ਸਕਦੀ ਹੈ, ਇਸ 'ਤੇ ਵੀ ਫ਼ੈਸਲਾ ਲਿਆ ਜਾਣਾ ਹੈ। ਕੋਵਿਡ-19 ਮਹਾਮਾਰੀ ਦੀ ਹਾਲਤ ਨੂੰ ਵੇਖਦੇ ਹੋਏ ਜਮਾਤ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਰੱਦ ਕਰਣ ਨਾਲ ਹੋਰ ਸਪਸ਼ੱਟਤਾ ਆਵੇਗੀ ਅਤੇ ਬਾਅਦ ਦੀਆਂ ਦਾਖਲਾ ਪ੍ਰੀਖਿਆਵਾਂ ਦਾ ਪ੍ਰੋਗਰਾਮ ਛੇਤੀ ਹੀ ਤੈਅ ਹੋਣ ਦੀ ਉਮੀਦ ਹੈ।

ਚਾਰ ਵਾਰ ਹੋਵੇਗੀ ਜੇ.ਈ.ਈ.-ਮੇਨ ਪ੍ਰੀਖਿਆ
ਇਸ ਸੈਸ਼ਨ ਨਾਲ, ਵਿਦਿਆਰਥੀਆਂ ਨੂੰ ਸਹੂਲਤ ਪ੍ਰਦਾਨ ਕਰਣ ਅਤੇ ਉਨ੍ਹਾਂ ਦੇ ਸਕੋਰ ਵਿੱਚ ਸੁਧਾਰ ਕਰਣ ਦਾ ਮੌਕਾ ਦੇਣ ਲਈ ਜੇ.ਈ.ਈ.-ਮੇਨ ਸਾਲ ਵਿੱਚ ਚਾਰ ਵਾਰ ਆਯੋਜਿਤ ਕੀਤਾ ਜਾ ਰਿਹਾ ਹੈ। ਫਰਵਰੀ ਵਿੱਚ ਪਹਿਲੇ ਪੜਾਅ ਤੋਂ ਬਾਅਦ ਮਾਰਚ ਵਿੱਚ ਦੂਜਾ ਪੜਾਅ ਆਯੋਜਿਤ ਹੋਇਆ ਸੀ, ਜਦੋਂ ਕਿ ਅਗਲੇ ਪੜਾਅ ਅਪ੍ਰੈਲ ਅਤੇ ਮਈ ਵਿੱਚ ਨਿਰਧਾਰਤ ਸਨ ਪਰ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਕੋਵਿਡ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧੇ ਤੋਂ ਬਾਅਦ ਇਨ੍ਹਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Inder Prajapati

Content Editor

Related News