ਸਿੱਖਿਆ ਮੰਤਰਾਲਾ ਦੀ ਅਪੀਲ- ਮਈ ''ਚ ਹੋਣ ਵਾਲੀਆਂ ਸਾਰੀਆਂ ਆਫਲਾਈਨ ਪ੍ਰੀਖਿਆਵਾਂ ਮੁਅੱਤਲ ਹੋਣ

Tuesday, May 04, 2021 - 03:04 AM (IST)

ਨਵੀਂ ਦਿੱਲੀ - ਦੇਸ਼ ਵਿੱਚ ਕੋਵਿਡ-19 ਦੇ ਵੱਧਦੇ ਮਾਮਲਿਆਂ ਤੋਂ ਪੈਦਾ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਿੱਖਿਆ ਮੰਤਰਾਲਾ ਨੇ ਕੇਂਦਰ ਸਰਕਾਰ ਵਲੋਂ ਸਹਾਇਤਾ ਪ੍ਰਾਪਤ ਸਾਰੇ ਸੰਸਥਾਨਾਂ ਨੂੰ ਸੋਮਵਾਰ ਨੂੰ ਕਿਹਾ ਕਿ ਉਹ ਮਈ ਵਿੱਚ ਹੋਣ ਵਾਲੀਆਂ ਸਾਰੀਆਂ ਆਫਲਾਈਨ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦੇਣ। ਕੇਂਦਰ ਸਰਕਾਰ ਦੇ ਨਿਰਦੇਸ਼ ਦੇ ਦਾਇਰੇ ਵਿੱਚ ਸਾਰੇ ਆਈ.ਆਈ.ਟੀ., ਐੱਨ.ਆਈ.ਟੀ., ਆਈ.ਆਈ.ਆਈ.ਟੀ. (ਟ੍ਰਿਪਲ ਆਈ.ਟੀ.)  ਅਤੇ ਕੇਂਦਰੀ ਯੂਨੀਵਰਸਿਟੀ ਆਉਣਗੇ।

ਇਹ ਵੀ ਪੜ੍ਹੋ-  'ਕੋਰੋਨਾ 'ਚ ਬਿਨਾਂ ਵਜ੍ਹਾ CT ਸਕੈਨ ਕਰਵਾਉਣ ਨਾਲ ਵੱਧਦੈ ਕੈਂਸਰ ਦਾ ਖ਼ਤਰਾ'

ਕੇਂਦਰ ਤੋਂ ਸਹਾਇਤਾ ਪ੍ਰਾਪਤ ਸੰਸਥਾਨਾਂ ਦੇ ਪ੍ਰਮੁੱਖ ਨੂੰ ਭੇਜੀ ਗਈ ਚਿੱਠੀ ਵਿੱਚ ਉੱਚ ਸਿੱਖਿਆ ਸਕੱਤਰ ਅਮਿਤ ਖਰੇ ਨੇ ਸਾਰਿਆਂ ਨੂੰ ਕਿਹਾ ਹੈ ਕਿ ਇਸ ਮਹੀਨੇ ਹੋਣ ਵਾਲੀਆਂ ਸਾਰੀਆਂ ਆਫਲਾਈਨ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਜਾਵੇ।

ਇਹ ਵੀ ਪੜ੍ਹੋ-  ਕੋਰੋਨਾ ਨੇ ਤਬਾਹ ਕੀਤਾ ਪਰਿਵਾਰ, 18 ਦਿਨਾਂ 'ਚ ਪੰਜ ਲੋਕਾਂ ਦੀ ਮੌਤ

ਆਨਲਾਈਨ ਪ੍ਰੀਖਿਆਵਾਂ ਰਹਿ ਸਕਦੀਆਂ ਹਨ ਜਾਰੀ
ਸਿੱਖਿਆ ਮੰਤਰਾਲਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਆਨਲਾਈਨ ਪ੍ਰੀਖਿਆਵਾਂ ਆਦਿ ਜਾਰੀ ਰਹਿ ਸਕਦੀਆਂ ਹਨ। ਫੈਸਲੇ ਦੀ ਸਮੀਖਿਆ ਜੂਨ, 2021 ਦੇ ਪਹਿਲੇ ਹਫ਼ਤੇ ਵਿੱਚ ਕੀਤੀ ਜਾਵੇਗੀ। ਸੰਸਥਾਨਾਂ ਨੂੰ ਇਹ ਯਕੀਨੀ ਕਰਣ ਦੀ ਸਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਸੰਸਥਾਨ ਵਿੱਚ ਕਿਸੇ ਨੂੰ ਵੀ ਕਿਸੇ ਪ੍ਰਕਾਰ ਦੀ ਸਹਾਇਤਾ ਦੀ ਲੋੜ ਹੋ ਤਾਂ ਤੁਰੰਤ ਉਸ ਦੀ ਮਦਦ ਕੀਤੀ ਜਾਵੇ ਤਾਂ ਕਿ ਉਹ ਸੰਕਟ ਤੋਂ ਛੇਤੀ ਤੋਂ ਛੇਤੀ ਉਭਰ ਸਕਣ।’’

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News