KG ਤੋਂ PG ਪੱਧਰ ਤੱਕ ਦੀ ਪੜ੍ਹਾਈ ਹੋਵੇਗੀ ਬਿਲਕੁੱਲ ਮੁਫ਼ਤ ! ਮਾਝੀ ਸਰਕਾਰ ਨੇ ਕਰ 'ਤਾ ਵੱਡਾ ਐਲਾਨ
Friday, Jun 12, 2026 - 05:45 PM (IST)
ਨੈਸ਼ਨਲ ਡੈਸਕ : ਸੂਬੇ ਦੇ ਸਿੱਖਿਆ ਖੇਤਰ 'ਚ ਇੱਕ ਇਤਿਹਾਸਕ ਕਦਮ ਚੁੱਕਦੇ ਹੋਏ ਓਡੀਸ਼ਾ ਸਰਕਾਰ ਨੇ ਕਿੰਡਰਗਾਰਟਨ (KG) ਤੋਂ ਲੈ ਕੇ ਪੋਸਟ-ਗ੍ਰੈਜੂਏਟ (PG) ਪੱਧਰ ਤੱਕ ਦੀ ਸਾਰੀ ਸਿੱਖਿਆ ਪੂਰੀ ਤਰ੍ਹਾਂ ਮੁਫ਼ਤ ਕਰਨ ਦਾ ਐਲਾਨ ਕੀਤਾ ਹੈ। ਇਸਦਾ ਐਲਾਨ ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਕੀਤਾ। ਉਨ੍ਹਾਂ ਕਿਹਾ ਸਾਡੀ ਸਰਕਾਰ ਨੇ ਸਿੱਖਿਆ ਨੂੰ ਸੱਚਮੁੱਚ ਮੁਫ਼ਤ ਅਤੇ ਸਰਵਵਿਆਪੀ ਬਣਾਉਣ ਵੱਲ ਇਤਿਹਾਸਕ ਕਦਮ ਚੁੱਕੇ ਹਨ। ਕੇਜੀ ਤੋਂ ਪੀਜੀ ਤੱਕ ਇੱਕ ਵਿਆਪਕ ਮੁਫ਼ਤ ਸਿੱਖਿਆ ਪ੍ਰਣਾਲੀ ਰਾਹੀਂ ਸੂਬੇ ਦੇ ਹਰ ਵਿਦਿਆਰਥੀ ਖਾਸ ਕਰ ਕੇ ਆਰਥਿਕ ਤੌਰ 'ਤੇ ਪਛੜੇ ਵਰਗਾਂ ਦੇ ਵਿਦਿਆਰਥੀ ਨੂੰ ਲਾਭ ਹੋਵੇਗਾ।
ଆମ ସରକାର ଶିକ୍ଷାକୁ ପ୍ରକୃତ ଅର୍ଥରେ ଦେୟମୁକ୍ତ ଓ ସାର୍ବଜନୀନ କରିବା ଦିଗରେ ଐତିହାସିକ ପଦକ୍ଷେପ ନେଇଛନ୍ତି । କେଜିରୁ ପିଜି ପର୍ଯ୍ୟନ୍ତ ସମ୍ପୂର୍ଣ୍ଣ ଦେୟମୁକ୍ତ ଶିକ୍ଷା ବ୍ୟବସ୍ଥା ମାଧ୍ୟମରେ ରାଜ୍ୟର ପ୍ରତ୍ୟେକ ଛାତ୍ରଛାତ୍ରୀ, ବିଶେଷକରି ଆର୍ଥିକ ଭାବେ ପଛୁଆ ବର୍ଗ ଉପକୃତ ହେବେ । #2YearsofLokankaSarakar… pic.twitter.com/7egjaJn4j5
— Mohan Charan Majhi (@MohanMOdisha) June 12, 2026
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
