ED ਨੇ ਹੇਮੰਤ ਸੋਰੇਨ ਦੇ ਦਿੱਲੀ ਸਥਿਤ ਘਰ ਤੋਂ 36 ਲੱਖ ਰੁਪਏ ਨਕਦ, BMW ਕੀਤੀ ਜ਼ਬਤ
Tuesday, Jan 30, 2024 - 12:40 PM (IST)
ਨਵੀਂ ਦਿੱਲੀ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੇ ਦਿੱਲੀ ਸਥਿਤ ਘਰ ਦੀ ਤਲਾਸ਼ੀ ਤੋਂ ਬਾਅਦ 36 ਲੱਖ ਰੁਪਏ, ਇਕ ਬੀਐੱਮਡਬਲਿਊ ਅਤੇ ਕੁਝ ਦਸਤਾਵੇਜ਼ ਜ਼ਬਤ ਕੀਤੇ ਹਨ। ਅਧਿਕਾਰਤ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਨਫੋਰਸਮੈਂਟ ਡਾਇਰੈਕਟੋਰੇਟ ਦੀ ਇਕ ਟੀਮ ਜ਼ਮੀਨ ਧੋਖਾਧੜੀ ਮਾਮਲੇ ਨਾਲ ਜੁੜੇ ਮਨੀ ਲਾਂਡਰਿੰਗ ਦੇ ਇਕ ਮਾਮਲੇ ਦੀ ਜਾਂਚ ਦੇ ਸੰਬੰਧ 'ਚ ਪੁੱਛ-ਗਿੱਛ ਕਰਨ ਲਈ ਸੋਮਵਾਰ ਸੋਰੇਨ ਦੇ ਦੱਖਣ ਦਿੱਲੀ ਸਥਿਤ 5/1 ਸ਼ਾਂਤੀ ਨਿਕੇਤਨ ਘਰ ਪਹੁੰਚੀ ਅਤੇ 13 ਘੰਟਿਆਂ ਤੋਂ ਵੱਧ ਸਮੇਂ ਤੱਕ ਉੱਥੇ ਰਹੀ। ਇਸ ਦੌਰਾਨ ਉਨ੍ਹਾਂ ਨੇ ਕੰਪਲੈਕਸ ਦੀ ਤਲਾਸ਼ੀ ਲਈ।
ਇਹ ਵੀ ਪੜ੍ਹੋ : ਰਾਜ ਸਭਾ ਦੀਆਂ 56 ਸੀਟਾਂ ਲਈ 27 ਫਰਵਰੀ ਨੂੰ ਹੋਣਗੀਆਂ ਚੋਣਾਂ
ਸੂਤਰਾਂ ਨੇ ਕਿਹਾ ਕਿ ਈ.ਡੀ. ਦੇ ਦਲਾਂ ਨੇ ਦਿਨ ਭਰ ਦੀ ਕਾਰਵਾਈ ਦੌਰਾਨ 36 ਲੱਖ ਰੁਪਏ ਨਕਦ, ਹਰਿਆਣਾ ਦੀ ਨੰਬਰ ਪਲੇਟ ਵਾਲੀ ਇਕ 'ਬੇਨਾਮੀ' ਬੀਐੱਮਡਬਲਿਊ ਕਾਰ ਅਤੇ ਕੁਝ ਦਸਤਾਵੇਜ਼ ਜ਼ਬਤ ਕੀਤੇ। ਸੋਰੇਨ (48) ਨੇ ਡਾਇਰੈਕਟੋਰੇਟ ਨੂੰ ਸੂਚਿਤ ਕੀਤਾ ਸੀ ਕਿ ਉਹ ਬੁੱਧਵਾਰ ਨੂੰ ਦੁਪਹਿਰ ਇਕ ਵਜੇ ਆਪਣੇ ਘਰ ਆਪਣਾ ਬਿਆਨ ਦਰਜ ਕਰਵਾਉਣ ਲਈ ਤਿਆਰ ਹਨ। ਰਾਂਚੀ 'ਚ, ਝਾਰਖੰਡ ਮੁਕਤੀ ਮੋਰਚਾ (ਝਾਮੁਮੋ) ਦੇ ਇਕ ਅਹੁਦਾ ਅਧਿਕਾਰੀ ਨੇ ਦੱਸਿਆ ਕਿ ਝਾਰਖੰਡ 'ਚ ਝਾਮੁਮੋ ਦੀ ਅਗਵਾਈ ਵਾਲੀ ਸੱਤਾਧਾਰੀ ਗਠਜੋੜ ਦੇ ਸਾਰੇ ਵਿਧਾਇਕਾਂ ਨੂੰ ਰਾਜ ਦੀ ਰਾਜਧਾਨੀ ਤੋਂ ਬਾਹਰ ਨਹੀਂ ਜਾਣ ਅਤੇ ਰਾਜ ਦੀ ਮੌਜੂਦਾ ਰਾਜਨੀਤਕ ਸਥਿਤੀ 'ਤੇ ਚਰਚਾ ਕਰਨ ਲਈ ਮੰਗਲਵਾਰ ਨੂੰ ਇਕ ਬੈਠਕ 'ਚ ਹਿੱਸਾ ਲੈਣ ਲਈ ਕਿਹਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8