ED ਨੇ ਛਾਪੇਮਾਰੀ 'ਚ ਜ਼ਬਤ ਕੀਤੀ 2.90 ਕਰੋੜ ਰੁਪਏ ਦੀ ਵਿਦੇਸ਼ੀ ਅਤੇ ਭਾਰਤੀ ਕਰੰਸੀ

06/21/2023 3:37:16 PM

ਨਵੀਂ ਦਿੱਲੀ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਬੁੱਧਵਾਰ ਨੂੰ ਕਿਹਾ ਕਿ ਕੇਰਲ 'ਚ ਇਸ ਹਫ਼ਤੇ ਦੀ ਸ਼ੁਰੂਆਤ 'ਚ ਹਵਾਲਾ ਕਾਰੋਬਾਰੀਆਂ ਅਤੇ ਵਿਦੇਸ਼ੀ ਕਰੰਸੀ ਦਾ ਗੈਰ-ਕਾਨੂੰਨੀ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਕੀਤੀ ਗਈ ਛਾਪੇਮਾਰੀ 'ਚ 2.90 ਕਰੋੜ ਰੁਪਏ ਮੁੱਲ ਦੀ ਵਿਦੇਸ਼ੀ ਅਤੇ ਭਾਰਤੀ ਕਰੰਸੀ ਜ਼ਬਤ ਕੀਤੀ ਗਈ ਹੈ। ਈ.ਡੀ. ਅਨੁਸਾਰ, ਵਿਦੇਸ਼ੀ ਕਰੰਸੀ ਐਕਸਚੇਂਜ, ਤੋਹਫ਼ੇ, ਗਹਿਣੇ ਅਤੇ ਕੱਪੜੇ ਦੀਆਂ ਦੁਕਾਨਾਂ ਦੀ ਆੜ 'ਚ ਇਨ੍ਹਾਂ ਕੰਪਲੈਕਸਾਂ 'ਚ ਹਵਾਲਾ ਕਾਰੋਬਾਰ ਕੀਤੇ ਜਾਣ ਦੀ ਸੂਚਨਾ ਮਿਲਣ ਤੋਂ ਬਾਅਦ ਛਾਪੇਮਾਰੀ ਕੀਤੀ ਗਈ।

ਏਜੰਸੀ ਅਨੁਸਾਰ, 1.50 ਕਰੋੜ ਰੁਪਏ ਦੀ 15 ਦੇਸ਼ਾਂ ਦੀ ਕਰੰਸੀ ਅਤੇ ਕਰੀਬ 1.40 ਕਰੋੜ ਰੁਪਏ ਦੀ ਭਾਰਤੀ ਕਰੰਸੀ ਜ਼ਬਤ ਕੀਤੀ। ਸੰਘੀਏ ਏਜੰਸੀ ਵਲੋਂ ਹਵਾਲਾ ਨੈੱਟਵਰਕ 'ਚ ਮੁੱਖ ਭੂਮਿਕਾ ਨਿਭਾਉਣ ਵਾਲੀਆਂ ਕੁਝ ਸੰਸਥਾਵਾਂ ਦੀ ਪਛਾਣ ਕੀਤੀ ਗਈ। ਇਸ ਤੋਂ ਬਾਅਦ ਸੁਰੇਸ਼ ਫਾਰੈਕਸ, ਏਟੁਮਾਨੂਰ ਫਾਰੇਕਸ, ਦੁਬਈ ਫਾਰੇਕਸ, ਸੰਗੀਤਾ ਵਿਦੇਸ਼ ਕਰੰਸੀ, ਕ੍ਰਿਸੇਂਟ ਟ੍ਰੇਡਿੰਗ, ਹਾਨਾ ਟ੍ਰੇਡਿੰਗ, ਫੋਰਨਜ਼ ਫਾਰੇਕਸ ਪ੍ਰਾਈਵੇਟ ਲਿਮਟਿਡ ਅਤੇ ਉਨ੍ਹਾਂ ਦੇ ਮੁੱਖ ਪ੍ਰਬੰਧਕੀ ਲੋਕਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ। ਈ.ਡੀ. ਨੇ ਦੋਸ਼ ਲਗਾਇਆ ਕਿ ਇਨ੍ਹਾਂ ਲੋਕਾਂ ਅਤੇ ਸੰਸਥਾਵਾਂ ਨੇ ਵਿਦੇਸ਼ੀ ਕਰੰਸੀ ਦਾ ਗੈਰ-ਕਾਨੂੰਨੀ ਲੈਣ-ਦੇਣ ਕੀਤਾ ਅਤੇ ਨਾਲ ਹੀ ਕਾਨੂੰਨੀ ਬੈਂਕਿੰਗ ਮਾਧਿਅਮਾਂ ਨੂੰ ਦਰਕਿਨਾਰ ਕਰ ਕੇ ਹਵਾਲਾ ਦੇ ਮਾਧਿਅਮ ਨਾਲ ਦੁਬਈ, ਅਮਰੀਕਾ ਅਤੇ ਕੈਨੇਡਾ ਤੋਂ ਪੈਸੇ ਲਿਆਉਣ ਦੀ ਵਿਵਸਥਾ ਕੀਤੀ।


DIsha

Content Editor

Related News