ਫਰਜ਼ੀ ਗੇਮਿੰਗ ਐਪ ਦੇ ਪ੍ਰਮੋਟਰਾਂ ਖ਼ਿਲਾਫ਼ ED ਦੀ ਵੱਡੀ ਕਾਰਵਾਈ, 7 ਕਰੋੜ ਤੋਂ ਵੱਧ ਦੀ ਨਕਦੀ ਕੀਤੀ ਜ਼ਬਤ

Saturday, Sep 10, 2022 - 04:53 PM (IST)

ਨਵੀਂ ਦਿੱਲੀ/ਕੋਲਕਾਤਾ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ਨੀਵਾਰ ਨੂੰ ਕਿਹਾ ਕਿ ਏਜੰਸੀ ਨੇ ਧਨ ਸੋਧ ਜਾਂਚ ਦੇ ਅਧੀਨ ਫਰਜ਼ੀ ਮੋਬਾਇਲ ਗੇਮਿੰਗ ਐਪ ਦੇ ਪ੍ਰਮੋਟਰਾਂ ਖ਼ਿਲਾਫ਼ ਕੋਲਕਾਤਾ 'ਚ ਕੀਤੀ ਗਈ ਛਾਪੇਮਾਰੀ 'ਚ 7 ਕਰੋੜ ਰੁਪਏ ਤੋਂ ਵੱਧ ਨਕਦੀ ਜ਼ਬਤ ਕੀਤੀ ਹੈ। ਕੇਂਦਰੀ ਜਾਂਚ ਏਜੰਸੀ ਨੇ ਬਿਆਨ ਜਾਰੀ ਕਰ ਕੇ ਦੱਸਿਆ ਕਿ ਗੇਮਿੰਗ ਐਪ 'ਈ-ਨਗੇਟਸ' ਅਤੇ ਇਸ ਦੇ ਪ੍ਰਮੋਟਰ ਆਮਿਰ ਖਾਨ ਦੇ ਅੱਧਾ ਦਰਜਨ ਟਿਕਾਣਿਆਂ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਛਾਪੇਮਾਰੀ ਕੀਤੀ।

ਇਹ ਵੀ ਪੜ੍ਹੋ : 50 ਹਜ਼ਾਰ ਕਰਜ਼ ਨਾ ਅਦਾ ਕਰ ਸਕਣ ’ਤੇ ਮਿਲ ਰਹੀਆਂ ਸਨ ਧਮਕੀਆਂ, ਜੋੜੇ ਨੇ ਕੀਤੀ ਖੁਦਕੁਸ਼ੀ

ਈ.ਡੀ. ਨੇ ਦੱਸਿਆ,''ਕੰਪਲੈਕਸਾਂ ਤੋਂ ਹੁਣ ਤੱਕ 7 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਗਈ ਹੈ।'' ਕੋਲਕਾਤਾ ਪੁਲਸ ਨੇ ਫਰਵਰੀ 2021 'ਚ ਕੰਪਨੀ ਅਤੇ ਉਸ ਦੇ ਪ੍ਰਮੋਟਰਾਂ ਖ਼ਿਲਾਫ਼ ਇਕ ਐੱਫ.ਆਈ.ਆਰ. ਦਰਜ ਕੀਤੀ ਸੀ ਅਤੇ ਇਸੇ ਤੋਂ ਮਨੀ ਲਾਂਡਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਏਜੰਸੀ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਸ ਐਪ ਅਤੇ ਇਸ ਦੇ ਪ੍ਰਮੋਟਰਾਂ ਦਾ ਸੰਪਰਕ ਕਿਤੇ ਚੀਨ ਦੇ ਕੰਟਰੋਲ ਵਾਲੇ ਐਪ ਨਾਲ ਤਾਂ ਨਹੀਂ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News