ED ਨੇ ESSEL ਗਰੁੱਪ ਦੇ ਮੁੰਬਈ ਸਥਿਤ ਕਾਂਟੀਨੈਂਟਲ ਦਫ਼ਤਰ ''ਚ ਚਲਾਈ ਤਲਾਸ਼ੀ ਮੁਹਿੰਮ
Wednesday, Jan 24, 2024 - 11:49 PM (IST)
ਨੈਸ਼ਨਲ ਡੈਸਕ- ਈ.ਡੀ. ਵੱਲੋਂ ਐੱਸੈੱਲ ਗਰੁੱਪ ਦੇ ਮੁੰਬਈ ਸਥਿਤ ਕਾਂਟੀਨੈਂਟਲ ਆਫਿਸ ਵਿਖੇ ਤਲਾਸ਼ੀ ਅਭਿਆਨ ਚਲਾਏ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਮਾਰਕੀਟ ਰੈਗੂਲੇਟਰ 'ਸੇਬੀ' ਪਹਿਲਾਂ ਹੀ ਜ਼ੀ ਐਂਟਰਟੇਨਮੈਂਟ ਅਤੇ ਐੱਸੈੱਲ ਗਰੁੱਪ ਦੀ ਜਾਂਚ-ਪੜਤਾਲ ਕਰ ਰਹੀ ਹੈ ਤੇ ਈ.ਡੀ. ਨੇ ਦੁਪਹਿਰ ਤੋਂ ਹੀ ਦਫ਼ਤਰ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਸੀ।
ਇਸ ਤੋਂ ਪਹਿਲਾਂ ਜ਼ੀ ਐਂਟਰਟੇਨਮੈਂਟ ਨੇ ਦੱਸਿਆ ਕਿ ਉਨ੍ਹਾਂ ਨੇ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਕੋਲ 'ਸੋਨੀ' ਦੇ ਰਲੇਵੇਂ ਨੂੰ ਖ਼ਤਮ ਕਰਨ ਦੇ ਫ਼ੈਸਲੇ ਖ਼ਿਲਾਫ਼ ਅਪੀਲ ਕੀਤੀ ਸੀ। ਜ਼ੀ ਐਂਟਰਟੇਨਮੈਂਟ ਨੇ ਜਾਪਾਨ ਦੀ ਕੰਪਨੀ 'ਸੋਨੀ' 'ਤੇ ਰਲੇਵਾਂ ਰੱਦ ਕਰਨ ਨੂੰ ਲੈ ਕੇ ਕਾਨੂੰਨੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ 'ਸੋਨੀ' ਨੂੰ 90 ਮਿਲੀਅਨ ਡਾਲਰ (ਲਗਭਗ 748 ਕਰੋੜ) ਦੀ ਟਰਮੀਨੇਸ਼ਨ ਫੀਸ ਦੇਣੀ ਪੈ ਸਕਦੀ ਹੈ। ਇਸ ਮਾਮਲੇ 'ਚ 'ਸੋਨੀ' ਨੇ ਸਿੰਗਾਪੁਰ ਇੰਟਰਨੈਸ਼ਨਲ ਆਰਬੀਟ੍ਰੇਸ਼ਨ ਸੈਂਟਰ ਦਾ ਰੁਖ਼ ਕੀਤਾ ਹੈ।
ਇਹ ਵੀ ਪੜ੍ਹੋ- ਸਿੱਪੀ ਗਿੱਲ ਨਾਲ ਕੈਨੇਡਾ 'ਚ ਵਾਪਰਿਆ ਭਿਆਨਕ ਹਾਦਸਾ, ਆਫ-ਰੋਡਿੰਗ ਦੌਰਾਨ ਪਲਟੀ ਉਸ ਦੀ 'Rubicon'
ਦੱਸ ਦੇਈਏ ਕਿ 22 ਦਸੰਬਰ 2022 ਨੂੰ ਦੋਵਾਂ ਕੰਪਨੀਆਂ ਵਿਚਾਲੇ ਕਰਾਰ ਹੋਇਆ ਸੀ। ਇਸ ਕਰਾਰ ਮੁਤਾਬਕ 'ਸੋਨੀ' ਅਤੇ 'ਜ਼ੀ' ਜੋ ਕਿ ਹੁਣ 'ਕਲਵਰ ਮੈਕਸ' ਵਜੋਂ ਜਾਣੀਆਂ ਜਾਂਦੀਆਂ ਹਨ, ਦਾ 24 ਮਹੀਨਿਆਂ ਦੇ ਅੰਦਰ ਰਲੇਵਾਂ ਹੋਣਾ ਸੀ, ਪਰ 'ਸੋਨੀ' ਨੇ 2 ਦਿਨ ਪਹਿਲਾਂ ਹੀ ਰਲੇਵਾਂ ਰੱਦ ਕਰਨ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ- ਪਾਰਲਰ 'ਚ ਕੰਮ ਕਰਦੀ ਕੁੜੀ ਨੂੰ ਮਾਲਕਣ ਦੇ ਮੁੰਡੇ ਨੇ ਨਸ਼ੀਲਾ ਪਦਾਰਥ ਖੁਆ ਕੇ ਬਣਾਇਆ ਹਵਸ ਦਾ ਸ਼ਿਕਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8