ਵਿਜੇ ਮਾਲਿਆ ਦੇ ਕਰੀਬੀ ਦੇ ਟਿਕਾਣਿਆਂ ’ਤੇ ਈ.ਡੀ. ਦਾ ਛਾਪਾ

Tuesday, Jul 30, 2019 - 02:12 AM (IST)

ਵਿਜੇ ਮਾਲਿਆ ਦੇ ਕਰੀਬੀ ਦੇ ਟਿਕਾਣਿਆਂ ’ਤੇ ਈ.ਡੀ. ਦਾ ਛਾਪਾ

ਨਵੀਂ ਦਿੱਲੀ– ਭਾਰਤੀ ਬੈਂਕਾਂ ਦੇ 9000 ਕਰੋੜ ਰੁਪਏ ਲੈ ਕੇ ਫਰਾਰ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੇ ਕਰੀਬੀ ਦੇ ਟਿਕਾਣਿਆਂ ’ਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਛਾਪਾ ਮਾਰਿਆ। ਈ. ਡੀ. ਨੇ ਵਿਜੇ ਮਾਲਿਆ ਦੇ ਇਕ ਪੁਰਾਣੇ ਸਹਿਯੋਗੀ ਦੇ ਬੇਂਗਲੁਰੂ ਵਿਚ ਟਿਕਾਣੇ ’ਤੇ ਛਾਪਾ ਮਾਰਿਆ ਅਤੇ 220 ਕਰੋੜ ਰੁਪਏ ਤੋਂ ਵੱਧ ਦੇ ਕਾਰੋਬਾਰ ਦਾ ਪਤਾ ਲਾਇਆ। ਈ. ਡੀ. ਨੇ ਮਾਲਿਆ ਅਤੇ ਵੀ. ਸ਼ਸ਼ੀਕਾਂਤ ਵਿਚਾਲੇ ਪ੍ਰਾਕਸੀ ਕੰਪਨੀ ਅਤੇ ਕਾਰੋਬਾਰ ਦੇ ਸਬੰਧ ਵਿਚ ਦਸਤਾਵੇਜ਼ ਅਤੇ ਵਟਸਐਪ ਸੰਦੇਸ਼ ਜ਼ਬਤ ਕੀਤੇ ਹਨ।

ਈ. ਡੀ. ਦੀ ਛਾਪੇਮਾਰੀ ਤੋਂ ਪਹਿਲਾਂ ਸੁਪਰੀਮ ਕੋਰਟ ਵਿਚ ਵਿਜੇ ਮਾਲਿਆ ਦੀ ਰਿੱਟ ’ਤੇ ਸੁਣਵਾਈ 2 ਅਗਸਤ ਤੱਕ ਲਈ ਟਾਲ ਦਿੱਤੀ ਗਈ ਹੈ। ਮਾਲਿਆ ਨੇ ਰਿੱਟ ਦਾਇਰ ਕਰ ਕੇ ਈ. ਡੀ. ਵਲੋਂ ਉਸਦੀ ਜਾਇਦਾਦ ਨੂੰ ਜ਼ਬਤ ਕਰਨ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਯਾਦ ਰਹੇ ਕਿ ਮਾਲਿਆ ਇਸ ਸਮੇਂ ਇੰਗਲੈਂਡ ਵਿਚ ਹਵਾਲਗੀ ਸਬੰਧੀ ਪ੍ਰਕਿਰਿਆਵਾਂ ਵਿਚੋਂ ਗੁਜ਼ਰ ਰਿਹਾ ਹੈ।


author

Inder Prajapati

Content Editor

Related News