ED ਦਾ ''ਆਪ'' ਨੇਤਾ ''ਤੇ ਸ਼ਿਕੰਜਾ, ਮੰਤਰੀ ਰਾਜ ਕੁਮਾਰ ਦੇ ਕੰਪਲੈਕਸਾਂ ''ਤੇ ਛਾਪੇਮਾਰੀ

Thursday, Nov 02, 2023 - 01:17 PM (IST)

ED ਦਾ ''ਆਪ'' ਨੇਤਾ ''ਤੇ ਸ਼ਿਕੰਜਾ, ਮੰਤਰੀ ਰਾਜ ਕੁਮਾਰ ਦੇ ਕੰਪਲੈਕਸਾਂ ''ਤੇ ਛਾਪੇਮਾਰੀ

ਨਵੀਂ ਦਿੱਲੀ- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮਨੀ ਲਾਂਡਰਿੰਗ ਸਬੰਧੀ ਇਕ ਮਾਮਲੇ ਦੀ ਜਾਂਚ ਤਹਿਤ ਦਿੱਲੀ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਰਾਜ ਕੁਮਾਰ ਆਨੰਦ ਦੇ ਕੰਪਲੈਕਸਾਂ ਅਤੇ ਕੁਝ ਹੋਰ ਥਾਵਾਂ 'ਤੇ ਅੱਜ ਛਾਪੇਮਾਰੀ ਕੀਤੀ। ਸੂਤਰਾਂ ਨੇ ਦੱਸਿਆ ਕਿ ਰਾਸ਼ਟਰੀ ਰਾਜਧਾਨੀ ਦੇ ਸਿਵਲ ਲਾਈਨਜ਼ ਇਲਾਕੇ ਵਿਚ ਸਥਿਤ ਮੰਤਰੀ ਦੇ ਕੰਪਲੈਕਸਾਂ ਸਮੇਤ ਇਕ ਦਰਜਨ ਥਾਵਾਂ 'ਤੇ ਸਵੇਰੇ ਸਾਢੇ 7 ਵਜੇ ਛਾਪੇਮਾਰੀ ਕੀਤੀ ਗਈ। ਛਾਪਾ ਮਾਰ ਰਹੇ ਈ. ਡੀ. ਟੀਮ ਨਾਲ ਕੇਂਦਰੀ ਰਿਜ਼ਰਵ ਪੁਲਸ ਫੋਰਸ (CRPF) ਦੀ ਇਕ ਟੀਮ ਵੀ ਹੈ। ਆਨੰਦ ਦੇ ਖ਼ਿਲਾਫ ਜਾਂਚ ਮਨੀ ਲਾਂਡਰਿੰਗ ਦੀ ਰੋਕਥਾਮ ਐਕਟ (PMLA) ਦੀਆਂ  ਵਿਵਸਥਾਵਾਂ ਤਹਿਤ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ-  ਕੇਜਰੀਵਾਲ ਦਾ ED ਨੂੰ ਜਵਾਬ, ਭਾਜਪਾ ਦੇ ਕਹਿਣ 'ਤੇ ਭੇਜਿਆ ਗਿਆ ਨੋਟਿਸ, ਤੁਰੰਤ ਵਾਪਸ ਲਿਆ ਜਾਵੇ

ਸੂਤਰਾਂ ਨੇ ਦੱਸਿਆ ਕਿ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (DRI) ਨੇ ਅੰਤਰਰਾਸ਼ਟਰੀ ਹਵਾਲਾ ਲੈਣ-ਦੇਣ ਤੋਂ ਇਲਾਵਾ 7 ਕਰੋੜ ਰੁਪਏ ਤੋਂ ਵੱਧ ਦੀ ਕਸਟਮ ਚੋਰੀ ਲਈ ਦਰਾਮਦ ਬਾਰੇ ਗਲਤ ਜਾਣਕਾਰੀ ਦੇਣ ਨੂੰ ਲੈ ਕੇ ਚਾਰਜਸ਼ੀਟ ਦਾਇਰ ਕੀਤੀ ਸੀ। ਇਹ ਜਾਂਚ ਇਸ ਚਾਰਜਸ਼ੀਟ ਨਾਲ ਸਬੰਧਤ ਹੈ। ਉਨ੍ਹਾਂ ਨੇ ਕਿਹਾ ਕਿ ਇਕ ਸਥਾਨਕ ਅਦਾਲਤ ਨੇ ਹਾਲ ਹੀ 'ਚ DRI ਇਸਤਗਾਸਾ ਦੀ ਸ਼ਿਕਾਇਤ ਦਾ ਨੋਟਿਸ ਲਿਆ ਸੀ, ਜਿਸ ਤੋਂ ਬਾਅਦ ਈ. ਡੀ. ਨੇ ਆਨੰਦ ਅਤੇ ਕੁਝ ਹੋਰਨਾਂ ਵਿਰੁੱਧ PMLA ਤਹਿਤ ਕੇਸ ਦਰਜ ਕੀਤਾ ਸੀ। ਆਨੰਦ (57) ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ 'ਚ ਸਮਾਜ ਭਲਾਈ ਅਤੇ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਭਲਾਈ ਮੰਤਰੀ ਹਨ। ਉਹ ਪਟੇਲ ਨਗਰ ਤੋਂ ਵਿਧਾਇਕ ਹਨ।

ਇਹ ਵੀ ਪੜ੍ਹੋ-  'ਦਿੱਲੀ ਨੂੰ ਬਣਾਵਾਂਗੇ ਖਾਲਿਸਤਾਨ', ਗੁਰਪਤਵੰਤ ਪੰਨੂ ਨੇ PM ਮੋਦੀ ਸਣੇ 25 ਲੋਕਾਂ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News