ਧਰਮ ਤਬਦੀਲੀ ਨਾਲ ਜੁੜੇ ਉਮਰ ਗੌਤਮ ਦੇ ਦਿੱਲੀ ਤੇ ਯੂ.ਪੀ. ਦੇ ਟਿਕਾਣਿਆਂ ’ਤੇ ਈ.ਡੀ. ਦੇ ਛਾਪੇ

Sunday, Jul 04, 2021 - 05:23 AM (IST)

ਨਵੀਂ ਦਿੱਲੀ – ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਉੱਤਰ ਪ੍ਰਦੇਸ਼ ਵਿਚ ਅੰਨ੍ਹੇ-ਬੋਲੇ ਵਿਦਿਆਰਥੀਆਂ ਤੇ ਗਰੀਬ ਲੋਕਾਂ ਦੇ ਧਰਮ ਤਬਦੀਲ ਅਤੇ ਵਿਦੇਸ਼ ਤੋਂ ਪੈਸਾ ਮਿਲਣ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਦਿੱਲੀ ਅਤੇ ਉੱਤਰ ਪ੍ਰਦੇਸ਼ ਦੀਆਂ 6 ਥਾਵਾਂ ’ਤੇ ਸ਼ਨੀਵਾਰ ਨੂੰ ਛਾਪੇ ਮਾਰੇ। ਈ.ਡੀ. ਦੇ ਅਧਿਕਾਰੀਆਂ ਮੁਤਾਬਕ, ਜ਼ਬਤ ਦਸਤਾਵੇਜ਼ਾਂ ਤੋਂ ਇਨ੍ਹਾਂ ਸੰਗਠਨਾਂ ਦੁਆਰਾ ਗ਼ੈਰ-ਕਾਨੂੰਨੀ ਰੂਪ ਨਾਲ ਧਰਮ ਤਬਦੀਲ ਦੇ ਉਦੇਸ਼ ਨਾਲ ਕਰੋੜਾਂ ਰੁਪਏ ਦੀ ਵਿਦੇਸ਼ੀ ਫੰਡਿੰਗ ਪ੍ਰਾਪਤ ਹੋਣ ਦੀ ਜਾਣਕਾਰੀ ਮਿਲੀ ਹੈ।

ਇਹ ਵੀ ਪੜ੍ਹੋ- ਕੋਰੋਨਾ ਦੀ ਤੀਜੀ ਲਹਿਰ ਅਕਤੂਬਰ-ਨਵੰਬਰ 'ਚ ਚੋਟੀ 'ਤੇ ਹੋਵੇਗੀ, ਵਿਗਿਆਨੀਆਂ ਨੇ ਦਿੱਤੀ ਚਿਤਾਵਨੀ

ਇਹ ਛਾਪੇਮਾਰੀ ਇਸਲਾਮਿਕ ਦਾਅਵਾ ਸੈਂਟਰ (ਆਈ.ਡੀ.ਸੀ.) ਦੇ ਦਫਤਰ, ਮਾਮਲੇ ਦੇ ਮੁੱਖ ਦੋਸ਼ੀ ਮੁਹੰਮਦ ਉਮਰ ਗੌਤਮ ਅਤੇ ਉਸ ਦੇ ਸਹਿਯੋਗੀ ਮੁਫਤੀ ਕਾਜੀ ਜਹਾਂਗੀਰ ਆਲਮ ਕਾਸਮੀ ਦੇ ਦੱਖਣੀ ਦਿੱਲੀ ਦੇ ਜਾਮੀਆ ਨਗਰ ਸਥਿਤ ਘਰ ’ਤੇ ਕੀਤੀ। ਲਖਨਊ ਸਥਿਤ ‘ਅਲ ਹਸਨ ਐਜੁਕੇਸ਼ਨ ਐਂਡ ਵੈਲਫੇਅਰ ਕਾਊਂਡੇਸ਼ਨ ਐਂਡ ਗਾਈਡੈਂਸ ਐਜੁਕੇਸ਼ਨ ਐਂਡ ਵੈਲਫੇਅਰ ਸੁਸਾਇਟੀ’ ਦੇ ਦਫਤਰਾਂ ਵਿਚ ਛਾਪੇਮਾਰੀ ਕੀਤੀ ਗਈ। ਇਹ ਸੰਗਠਨ ਉਮਰ ਗੌਤਮ ਵਲੋਂ ਚਲਾਏ ਜਾ ਰਹੇ ਹਨ ਅਤੇ ਨਾਜਾਇਜ਼ ਧਰਮ ਤਬਦੀਲੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


Inder Prajapati

Content Editor

Related News