ਕਰਨਾਟਕ ਦੇ ਵਿਧਾਇਕ ਦੇ ਟਿਕਾਣਿਆਂ ’ਤੇ ਈ. ਡੀ. ਦੇ ਛਾਪੇ

Saturday, Aug 23, 2025 - 01:16 AM (IST)

ਕਰਨਾਟਕ ਦੇ ਵਿਧਾਇਕ ਦੇ ਟਿਕਾਣਿਆਂ ’ਤੇ ਈ. ਡੀ. ਦੇ ਛਾਪੇ

ਬੈਂਗਲੁਰੂ (ਅਨਸ)-ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸ਼ੁੱਕਰਵਾਰ ਨੂੰ ਕਥਿਤ ਗੈਰ-ਕਾਨੂੰਨੀ ਸੱਟੇਬਾਜ਼ੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਕਰਨਾਟਕ ਦੇ ਕਾਂਗਰਸੀ ਵਿਧਾਇਕ ਸੀ. ਵੀਰੇਂਦਰ (50), ਉਨ੍ਹਾਂ ਦੇ ਭਰਾ ਅਤੇ ਕੁਝ ਹੋਰਾਂ ਵਿਰੁੱਧ ਕਈ ਸੂਬਿਆਂ ਵਿਚ ਛਾਪੇ ਮਾਰੇ। ਵੀਰੇਂਦਰ ਚਿੱਤਰਦੁਰਗ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। ਈ. ਡੀ. ਦੀ ਕਾਰਵਾਈ ’ਤੇ ਵਿਧਾਇਕ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ।

ਕਰਨਾਟਕ ਦੇ ਚਿੱਤਰਦੁਰਗ ਜ਼ਿਲੇ ਬੈਂਗਲੁਰੂ ਅਤੇ ਹੁਬਲੀ, ਜੋਧਪੁਰ (ਰਾਜਸਥਾਨ), ਮੁੰਬਈ ਤੇ ਗੋਆ ਵਿਚ ਘੱਟੋ-ਘੱਟ 30 ਥਾਵਾਂ ’ਤੇ ਮਨੀ ਲਾਂਡਰਿੰਗ ਰੋਕਥਾਮ ਐਕਟ ਦੀਆਂ ਧਾਰਾਵਾਂ ਤਹਿਤ ਤਲਾਸ਼ੀ ਲਈ ਗਈ। ਗੋਆ ਵਿਚ ‘ਪਪੀ’ਜ਼ ਕੈਸੀਨੋ ਗੋਲਡ’, ‘ਓਸ਼ਨ ਰਿਵਰਜ਼ ਕੈਸੀਨੋ’, ‘ਪਪੀ’ਜ਼ ਕੈਸੀਨੋ ਪ੍ਰਾਈਡ’, ‘ਓਸ਼ਨ 7 ਕੈਸੀਨੋ’ ਅਤੇ ‘ਬਿੱਗ ਡੈਡੀ ਕੈਸੀਨੋ’ ’ਤੇ ਵੀ ਛਾਪੇ ਮਾਰੇ ਗਏ।


author

Hardeep Kumar

Content Editor

Related News