ED ਦਾ 'ਆਪ' 'ਤੇ ਸ਼ਿਕੰਜਾ, ਵਿਧਾਇਕ ਅਮਾਨਤੁੱਲਾ ਖਾਨ ਦੇ ਕੰਪਲੈਕਸਾਂ 'ਤੇ ਕੀਤੀ ਛਾਪੇਮਾਰੀ
Tuesday, Oct 10, 2023 - 11:01 AM (IST)
ਨਵੀਂ ਦਿੱਲੀ- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮਨੀ ਲਾਂਡਰਿੰਗ ਦੇ ਇਕ ਮਾਮਲੇ 'ਚ ਜਾਂਚ ਦੇ ਸਿਲਸਿਲੇ 'ਚ ਮੰਗਲਵਾਰ ਯਾਨੀ 10 ਅਕਤੂਬਰ ਨੂੰ ਦਿੱਲੀ 'ਚ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਾਨਤੁੱਲਾ ਖਾਨ ਦੇ ਕੰਪਲੈਕਸਾਂ 'ਤੇ ਛਾਪੇ ਮਾਰੇ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। 49 ਸਾਲਾ ਖਾਨ ਦਿੱਲੀ ਵਿਧਾਨ ਸਭਾ ਵਿਚ ਓਖਲਾ ਚੋਣ ਖੇਤਰ ਦੀ ਨੁਮਾਇੰਦਗੀ ਕਰਦੇ ਹਨ। ਉਨ੍ਹਾਂ ਦੇ ਅਤੇ ਹੋਰ ਲੋਕਾਂ ਖਿਲਾਫ਼ ਮਨੀ ਲਾਂਡਰਿੰਗ (ਕਾਲੇ ਧਨ ਨੂੰ ਸਫੈਦ ਬਣਾਉਣ) ਦੇ ਇਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- 2020 'ਚ ਭਾਰਤ 'ਚ 30 ਲੱਖ ਤੋਂ ਵਧੇਰੇ ਬੱਚਿਆਂ ਦਾ ਸਮੇਂ ਤੋਂ ਪਹਿਲਾਂ ਜਨਮ, ਪੂਰੀ ਦੁਨੀਆ 'ਚ ਸਭ ਤੋਂ ਵੱਧ
ਈ. ਡੀ. ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਦੀਆਂ ਵਿਵਸਥਾਵਾਂ ਤਹਿਤ ਕੰਪਲੈਕਸਾਂ ਦੀ ਤਲਾਸ਼ੀ ਲੈ ਰਹੀ ਹੈ। ਸੰਘੀ ਜਾਂਚ ਏਜੰਸੀ ਨੇ ਦਿੱਲੀ ਵਕਫ਼ ਬੋਰਡ ਵਿਚ ਗੈਰ-ਕਾਨੂੰਨੀ ਨਿਯੁਕਤੀਆਂ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਖਾਨ ਖ਼ਿਲਾਫ ਸੀ. ਬੀ. ਆਈ. ਦੀ ਇਕ FIR ਅਤੇ ਦਿੱਲੀ ਦੇ ਭ੍ਰਿਸ਼ਟਾਚਾਰ ਰੋਕੂ ਬਿਊਰੋ (ACB) ਦੀ ਇਕ FIR 'ਤੇ ਨੋਟਿਸ ਲਿਆ ਹੈ। ਖਾਨ ਦਿੱਲੀ ਵਕਫ਼ ਬੋਰਡ ਦੇ ਪ੍ਰਧਾਨ ਹਨ।
ਇਹ ਵੀ ਪੜ੍ਹੋ- ਸਨਸਨੀਖੇਜ਼ ਵਾਰਦਾਤ: ਸਬ-ਇੰਸਪੈਕਟਰ ਨੇ ਗਰਭਵਤੀ ਪਤਨੀ ਨੂੰ ਮਾਰੀਆਂ ਗੋਲੀਆਂ, ਵਜ੍ਹਾ ਕਰੇਗੀ ਹੈਰਾਨ
ਦੱਸ ਦੇਈਏ ਕਿ ਦਿੱਲੀ ਵਕਫ਼ ਬੋਰਡ ਵਿੱਤੀ ਬੇਨਿਯਮੀਆਂ ਦੇ ਮਾਮਲੇ 'ਚ ਵੱਖ-ਵੱਖ ਕੇਸ ਦਰਜ ਕੀਤੇ ਹਨ। ਅਮਾਨਤੁੱਲਾ ਖਾਨ ਨੂੰ ਪਿਛਲੇ ਸਾਲ ਏ. ਸੀ. ਬੀ ਨੇ ਗ੍ਰਿਫ਼ਤਾਰ ਕੀਤਾ ਸੀ। ਤਲਾਸ਼ੀ ਦੌਰਾਨ ਕੁਝ ਡਾਇਰੀਆਂ ਬਰਾਮਦ ਹੋਈਆਂ। ਇਹ ਡਾਇਰੀਆਂ ਅਮਾਨਤੁੱਲਾ ਖਾਨ ਦੇ ਕਰੀਬੀ ਲੱਡਨ ਖਾਨ ਤੋਂ ਬਰਾਮਦ ਕੀਤੀਆਂ ਗਈਆਂ ਸਨ। ਡਾਇਰੀਆਂ 'ਚ ਹਵਾਲਾ ਰਾਹੀਂ ਲੱਖਾਂ ਰੁਪਏ ਦੇ ਲੈਣ-ਦੇਣ ਦਾ ਜ਼ਿਕਰ ਸੀ। ਇਨ੍ਹਾਂ 'ਚੋਂ ਜ਼ਿਆਦਾਤਰ ਲੈਣ-ਦੇਣ ਗ਼ੈਰ-ਕਾਨੂੰਨੀ ਮਨੀ ਲਾਂਡਰਿੰਗ ਦੇ ਲੈਣ-ਦੇਣ ਸਨ, ਕੁਝ ਲੈਣ-ਦੇਣ ਵਿਦੇਸ਼ਾਂ ਤੋਂ ਵੀ ਸਨ। ਏ. ਸੀ. ਬੀ ਨੇ ਆਪਣੀ ਜਾਂਚ ਈ.ਡੀ. ਨਾਲ ਸਾਂਝੀ ਕੀਤੀ ਸੀ।
ਇਹ ਵੀ ਪੜ੍ਹੋ- 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਵੱਜਿਆ 'ਬਿਗੁਲ', ਚੋਣ ਕਮਿਸ਼ਨ ਵਲੋਂ ਤਾਰੀਖ਼ਾਂ ਦਾ ਐਲਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8