ਮਨੀ ਲਾਂਡਰਿੰਗ ਮਾਮਲਾ : ED ਨੇ ਜ਼ਬਤ ਕੀਤਾ ਨਿੱਜੀ ਜਹਾਜ਼
Saturday, Mar 08, 2025 - 05:56 PM (IST)

ਹੈਦਰਾਬਾਦ- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਹੈਦਰਾਬਾਦ ਦੀ ਇਕ ਕੰਪਨੀ ਅਤੇ ਉਸ ਦੇ ਪ੍ਰਮੋਟਰਾਂ ਖ਼ਿਲਾਫ਼ ਮਨੀ ਲਾਂਡਰਿੰਗ ਜਾਂਚ ਦੇ ਅਧੀਨ ਲਗਭਗ 14 ਕਰੋੜ ਰੁਪਏ ਮੁੱਲ ਦਾ ਇਕ ਨਿੱਜੀ ਜਹਾਜ਼ (ਜੈੱਟ) ਜ਼ਬਤ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਨ੍ਹਾਂ ਪ੍ਰਮੋਟਰਾਂ 'ਤੇ ਪੋਂਜੀ 'ਘਪਲਾ' ਕਰਨ ਅਤੇ ਕਈ ਨਿਵੇਸ਼ਕਾਂ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਹੈ। ਸੂਤਰਾਂ ਨੇ ਦੱਸਿਆ ਕਿ ਮਨੀ ਲਾਂਡਰਿੰਗ ਦਾ ਇਹ ਮਾਮਲਾ ਫਾਲਕਨ ਗਰੁੱਪ (ਕੈਪਿਟਲ ਪ੍ਰੋਟੇਕਸ਼ਨ ਫੋਰਸ ਪ੍ਰਾਈਵੇਟ ਲਿਮਟਿਡ), ਇਸ ਦੇ ਮੁੱਖ ਪ੍ਰਬੰਧ ਨਿਰਦੇਸ਼ਕ (ਸੀਐੱਮਡੀ) ਅਮਰ ਦੀਪ ਕੁਮਾਰ ਅਤੇ ਕੁਝ ਹੋਰ ਖ਼ਿਲਾਫ਼ ਸਥਾਨਕ ਪੁਲਸ ਥਾਣੇ 'ਚ ਦਰਜ ਐੱਫ.ਆਈ.ਆਰ. ਨਾਲ ਸਾਹਮਣੇ ਆਇਆ ਹੈ।
ਸੂਤਰਾਂ ਅਨੁਸਾਰ, ਉਕਤ ਜਹਾਜ਼ ਦੀ ਵਰਤੋਂ ਕਰ ਕੇ ਕੁਮਾਰ ਦੇਸ਼ ਤੋਂ ਫਰਾਰ ਹੋ ਗਿਆ ਸੀ। ਦੋਸ਼ਾਂ 'ਤੇ ਪ੍ਰਤੀਕਿਰਿਆ ਲਈ ਉਨ੍ਹਾਂ ਨਾਲ ਜਾਂ ਉਨ੍ਹਾਂ ਦੀ ਕੰਪਨੀ ਨਾਲ ਤੁਰੰਤ ਸੰਪਰਕ ਨਹੀਂ ਕੀਤਾ ਜਾ ਸਕਿਆ। ਸੂਤਰਾਂ ਨੇ ਦੱਸਿਆ ਕਿ ਈ.ਡੀ. ਦੇ ਹੈਦਰਾਬਾਦ ਦਫ਼ਤਰ ਦੇ ਅਧਿਕਾਰੀਆਂ ਨੂੰ ਪਤਾ ਲੱਗਾ ਕਿ 8 ਸੀਟ ਵਾਲੇ ਵਪਾਰਕ ਜਹਾਜ਼ 'ਐੱਨ935ਐੱਚ ਹਾਕਰ 800ਏ' (ਕੁਮਾਰ ਦੀ ਕੰਪਨੀ ਦਾ) ਸ਼ੁੱਕਰਵਾਰ ਨੂੰ ਸ਼ਮਸ਼ਾਬਾਦ ਸਥਿਤ ਹੈਦਰਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਿਆ। ਸੂਤਰਾਂ ਨੇ ਦੱਸਿਆ ਕਿ 2024 'ਚ ਕਰੀਬ 16 ਲੱਖ ਅਮਰੀਕੀ ਡਾਲਰ 'ਚ ਇਹ ਜਹਾਜ਼ ਖਰੀਦਿਆ ਗਿਆ ਸੀ। ਏਜੰਸੀ ਦਾ ਮੰਨਣਾ ਹੈ ਕਿ ਇਹ ਜਹਾਜ਼ 'ਅਪਰਾਧ ਦੀ ਆਮਦਨ' ਤੋਂ ਖਰੀਦਿਆ ਗਿਆ ਸੀ। ਨਿਵੇਸ਼ ਧੋਖਾਧੜੀ ਕਰੀਬ 850 ਕਰੋੜ ਰੁਪਏ ਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8