INX ਮੀਡੀਆ ਮਾਮਲਾ: ਚਿਦਾਂਬਰਮ ਨੂੰ 5 ਸਤੰਬਰ ਤੱਕ ED ਦੀ ਗਿ੍ਰਫਤਾਰੀ ਤੋਂ ਮਿਲੀ ਰਾਹਤ
Thursday, Aug 29, 2019 - 04:54 PM (IST)

ਨਵੀਂ ਦਿੱਲੀ—ਸੁਪਰੀਮ ਕੋਰਟ ਨੇ ਅੱਜ ਭਾਵ ਵੀਰਵਾਰ ਕਾਂਗਰਸ ਨੇਤਾ ਪੀ. ਚਿਦਾਂਬਰਮ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਗਿ੍ਰਫਤਾਰੀ ਤੋਂ ਅੰਤਰਿਮ ਰਾਹਤ 5 ਸਤੰਬਰ ਤੱਕ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਈ. ਡੀ. ਦੀ ਗਿ੍ਰਫਤਾਰੀ ਖਿਲਾਫ ਚਿਦਾਂਬਰਮ ਦੀ ਪਟੀਸ਼ਨ ’ਤੇ ਫੈਸਲਾ ਸੁਰੱਖਿਅਤ ਰੱਖ ਦਿੱਤਾ ਹੈ। ਹੁਣ ਸੁਪਰੀਮ ਕੋਰਟ 5 ਸਤੰਬਰ ਨੂੰ ਪੇਸ਼ਗੀ ਜ਼ਮਾਨਤ ਪਟੀਸ਼ਨ ’ਤੇ ਫੈਸਲਾ ਸੁਣਾਵੇਗਾ। ਅੱਜ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਈ. ਡੀ. ਨੂੰ ਕਿਹਾ ਹੈ ਕਿ ਉਹ ਪੀ. ਚਿਦਾਂਬਰਮ ਨੂੰ ਪੁੱਛਗਿੱਛ ਦੀ ਟ੍ਰਾਂਸਕ੍ਰਿਪਟ ਨੂੰ 3 ਦਿਨਾਂ ਦੌਰਾਨ ਸੀਲ ਕਵਰ ਲਿਫਾਫੇ ’ਚ ਅਦਾਲਤ ’ਚ ਦਾਖਲ ਕਰਨ।
ਇਸ ਤੋਂ ਇਲਾਵਾ ਇਨਫੋਰਸਮੈਂਟ ਡਾਇਰੈਕਟਰੇਟ ਨੇ ਅੱਜ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਭ੍ਰਿਸ਼ਟਾਚਾਰ ‘ਸਮਾਜ ਅਤੇ ਰਾਸ਼ਟਰ’ ਖਿਲਾਫ ਅਪਰਾਧ ਹੈ। ਈ. ਡੀ. ਨੇ ਕਿਹਾ ਹੈ ਕਿ ਇਸ ਮਾਮਲੇ ’ਚ ਵੱਡੀ ਸਾਜ਼ਿਸ ਦਾ ਪਤਾ ਲਗਾਉਣ ਲਈ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੂੰ ਹਿਰਾਸਤ ’ਚ ਲੈ ਕੇ ਪੁੱਛ ਗਿੱਛ ਕਰਨ ਦੀ ਜ਼ਰੂਰਤ ਹੈ।