ਈ.ਡੀ. ਦਾ ਦਾਅਵਾ, ਪੀ.ਐੱਫ.ਆਈ. ਨੇ ਕੀਤੀ ਸ਼ਾਹੀਨ ਬਾਗ ਦੀ ਫੰਡਿੰਗ

02/06/2020 10:42:15 PM

ਨਵੀਂ ਦਿੱਲੀ — ਦਿੱਲੀ ਵਿਧਾਨ ਸਭਾ ਚੋਣ ਲਈ ਵੋਟਿੰਗ ਦੇ ਦੋ ਦਿਨ ਪਹਿਲਾਂ ਇਕ ਵੱਡਾ ਖੁਲਾਸਾ ਹੋਇਆ ਹੈ। ਈ.ਡੀ. ਨੇ ਦਾਅਵਾ ਕੀਤਾ ਹੈ ਕਿ ਸ਼ਾਹੀਨ ਬਾਗ 'ਚ ਨਾਗਰਿਕਤਾ ਸੋਧ ਕਾਨੂੰਨ ਪ੍ਰਦਰਸ਼ਨ ਦੀ ਫੰਡਿੰਗ 'ਚ ਦੇਸ਼ ਵਿਰੋਧੀ ਤਾਕਤਾਂ ਦਾ ਹੱਥ ਹੈ। ਈ.ਡੀ. ਨੇ ਦਾਅਵਾ ਕੀਤਾ ਕਿ ਪਾਪੁਲਰ ਫਰੰਟ ਆਫ ਇੰਡੀਆ ਨੇ ਸ਼ਾਹੀਨ ਬਾਗ ਦੀ ਫੰਡਿੰਗ ਕੀਤੀ ਹੈ। ਈ.ਡੀ. ਦੇ ਹਵਾਲੇ ਤੋਂ ਦਾਅਵਾ ਕੀਤਾ ਗਿਆ ਹੈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਪੀ.ਐੱਫ.ਆਈ. ਚੀਫ ਦੇ ਸੰਪਰਕ 'ਚ ਸੀ। ਈ.ਡੀ. ਮੁਤਾਬਕ, ਆਪ ਨੇਤਾ ਸੰਜੇ ਸਿੰਘ ਨੇ ਪੀ.ਐੱਫ.ਆਈ. ਨਾਲ ਜੁੜੇ ਇਕ ਨੇਤਾ ਨਾਲ ਮੁਲਾਕਾਤ ਕੀਤੀ ਸੀ। ਹਾਲਾਂਕਿ ਇਸ 'ਤੇ ਸੰਜੇ ਸਿੰਘ ਨੇ ਸਫਾਈ ਵੀ ਦਿੱਤੀ ਹੈ।
ਆਪ ਦੇ ਨੇਤਾ ਸੰਜੇ ਪੀ.ਐੱਫ.ਆਈ. ਨਾਲ ਜੁੜੇ ਮੁਹੰਮਦ ਪਰਵੇਜ ਨੂੰ ਮਿਲਣ 'ਤੇ ਸਫਾਈ ਦਿੱਤੀ ਹੈ। ਉਨ੍ਹਾਂ ਕਿਹਾ, ਮੈਂ ਹਜ਼ਾਰਾਂ ਲੋਕਾਂ ਨੂੰ ਮਿਲਦਾ ਰਹਿੰਦਾ ਹਾਂ। ਜੇਕਰ ਈ.ਡੀ. ਕੋਲ, ਜਾਂ ਸੀ.ਬੀ.ਈ. ਕੋਲ ਮੇਰੇ ਬਾਰੇ ਕੁਝ ਹੈ ਤਾਂ ਕਾਰਵਾਈ ਕਰਨ। ਈ.ਡੀ. ਨੇ ਖੁਲਾਸਾ ਕੀਤਾ ਹੈ ਕਿ ਸ਼ਾਹੀਨ ਬਾਗ ਪ੍ਰੋਟੈਸਟਸ ਪਿਛੇ ਪੀ.ਐੱਫ.ਆਈ. ਦੇ ਨੇਤਾ ਮੁਹੰਮਦ ਪਰਵੇਜ ਦਾ ਅਹਿਮ ਹੱਥ ਹੈ। ਈ.ਡੀ. ਮੁਤਾਬਕ ਸੰਜੇ ਸਿੰਘ ਨਾਲ ਪਰਵੇਜ ਲਗਾਤਾਰ ਸੰਪਰਕ 'ਚ ਸੀ।
ਸੰਜੇ ਸਿੰਘ ਨੇ ਕਿਹਾ, ਬੀਜੇਪੀ ਦੇ ਨੇਤਾਵਾਂ ਨੂੰ ਦੇਖੋ ਕੀ ਕੀ ਬੋਲ ਰਹੇ ਹਨ। ਗਿਰੀਰਾਜ ਸਿੰਘ ਨੇ ਅੱਜ ਵੀ ਬਿਆਨ ਦਿੱਤਾ ਹੈ ਕਿ ਸ਼ਾਹੀਨ ਬਾਗ 'ਚ ਸੁਸਾਇਡ ਸਕਵਾਇਡ ਤਿਆਰ ਹੋ ਰਿਹਾ ਹੈ। ਮੈਂ ਪੁੱਛ ਰਿਹਾ ਹਾਂ ਕਿ ਕੀ ਇਸ ਦੇਸ਼ 'ਚ ਟਰੰਪ ਦੀ ਸਰਕਾਰ ਹੈ। ਜੇਕਰ ਅਜਿਹਾ ਸ਼ਾਹੀਨ ਬਾਗ 'ਚ ਹੋ ਰਿਹਾ ਹੈ ਤਾਂ ਕਾਰਵਾਈ ਕਰਨ ਤੋਂ ਕੌਣ ਰੋਕ ਰਿਹਾ ਹੈ।


Inder Prajapati

Content Editor

Related News