ਮੁਸ਼ਕਲਾਂ ''ਚ ਘਿਰੇ ਮਮਤਾ ਬੈਨਰਜੀ ਦੇ ਕਰੀਬੀ DCP ਸ਼ਾਂਤਨੂ, ਲੁੱਕਆਊਟ ਨੋਟਿਸ ਹੋਇਆ ਜਾਰੀ

Tuesday, May 05, 2026 - 05:49 PM (IST)

ਮੁਸ਼ਕਲਾਂ ''ਚ ਘਿਰੇ ਮਮਤਾ ਬੈਨਰਜੀ ਦੇ ਕਰੀਬੀ DCP ਸ਼ਾਂਤਨੂ, ਲੁੱਕਆਊਟ ਨੋਟਿਸ ਹੋਇਆ ਜਾਰੀ

ਕੋਲਕਾਤਾ- ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਕੋਲਕਾਤਾ ਪੁਲਸ ਦੇ ਡਿਪਟੀ ਕਮਿਸ਼ਨਰ ਸ਼ਾਂਤਨੂ ਸਿਨਹਾ ਬਿਸਵਾਸ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਇਹ ਕਾਰਵਾਈ 2 ਮਨੀ ਲਾਂਡਰਿੰਗ ਮਾਮਲਿਆਂ ਦੇ ਸਬੰਧ 'ਚ ਕੀਤੀ ਗਈ ਹੈ। ਇਸ ਘਟਨਾਕ੍ਰਮ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਈਡੀ ਨੇ ਬਿਸਵਾਸ ਨੂੰ ਪੁੱਛਗਿੱਛ ਲਈ ਕਈ ਨੋਟਿਸ ਭੇਜੇ ਸਨ, ਪਰ ਉਹ ਇਕ ਵਾਰ ਵੀ ਸਾਲਟ ਲੇਕ ਸਥਿਤ ਈਡੀ ਦਫ਼ਤਰ 'ਚ ਪੇਸ਼ ਨਹੀਂ ਹੋਏ। ਅਧਿਕਾਰੀਆਂ ਨੇ ਉਨ੍ਹਾਂ ਦੇ ਰਿਸ਼ਤੇਦਾਰਾਂ ਤੋਂ ਵੀ ਪੁੱਛਗਿੱਛ ਕੀਤੀ ਹੈ, ਪਰ ਉਨ੍ਹਾਂ ਦੇ ਟਿਕਾਣੇ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਪਿਛਲੇ ਮਹੀਨੇ ਉਨ੍ਹਾਂ ਦੇ ਘਰ ਦੀ ਤਲਾਸ਼ੀ ਵੀ ਲਈ ਗਈ ਸੀ, ਪਰ ਉਸ ਸਮੇਂ ਵੀ ਉਹ ਮੌਜੂਦ ਨਹੀਂ ਸਨ।

ਮਮਤਾ ਬੈਨਰਜੀ ਦਾ ਬੇਹੱਦ ਕਰੀਬੀ ਵਿਸ਼ਵਾਸਪਾਤਰ ਹਨ ਸ਼ਾਂਤਨੂ

ਸ਼ਾਂਤਨੂ ਸਿਨਹਾ ਬਿਸਵਾਸ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਬੇਹੱਦ ਭਰੋਸੇਮੰਦ ਮੰਨਿਆ ਜਾਂਦਾ ਹੈ। ਹਾਲ ਹੀ 'ਚ ਹੋਈਆਂ ਪੱਛਮੀ ਬੰਗਾਲ ਚੋਣਾਂ 'ਚ ਤ੍ਰਿਣਮੂਲ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਦੇਸ਼ ਤੋਂ ਦੌੜਣ ਦੀ ਕੋਸ਼ਿਸ਼ ਕਰ ਸਕਦੇ ਹਨ, ਈਡੀ ਨੇ ਉਨ੍ਹਾਂ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ। 

ਵਿਰੋਧੀ ਪਾਰਟੀਆਂ, ਖਾਸ ਕਰਕੇ ਭਾਜਪਾ, ਲੰਬੇ ਸਮੇਂ ਤੋਂ ਉਨ੍ਹਾਂ 'ਤੇ ਵਰਦੀ 'ਚ 'ਟੀਐੱਮਸੀ ਏਜੰਟ' ਵਜੋਂ ਕੰਮ ਕਰਨ ਦੇ ਦੋਸ਼ ਲਗਾਉਂਦੀਆਂ ਰਹੀਆਂ ਹਨ। ਦੱਸਿਆ ਜਾਂਦਾ ਹੈ ਕਿ ਕਈ ਵਾਰ ਜਨਤਕ ਪ੍ਰੋਗਰਾਮਾਂ ਵਿੱਚ ਉਨ੍ਹਾਂ ਨੇ ਮੁੱਖ ਮੰਤਰੀ ਨੂੰ "ਮਾਂ" ਕਹਿ ਕੇ ਵੀ ਸੰਬੋਧਨ ਕੀਤਾ ਸੀ। ਈਡੀ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਹਾਲ ਹੀ 'ਚ ਗ੍ਰਿਫਤਾਰ ਕੀਤੇ ਗਏ ਵਪਾਰੀ ਜੁਆਏ ਕਾਮਦਾਰ ਦੇ ਬਿਸਵਾਸ ਨਾਲ ਨਜ਼ਦੀਕੀ ਸਬੰਧ ਸਨ। ਦੋਸ਼ ਹੈ ਕਿ ਕਾਮਦਾਰ ਪੁਲਸ ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਹਿੰਗੇ ਤੋਹਫ਼ੇ ਦੇ ਕੇ ਵਿਭਾਗ 'ਚ ਆਪਣਾ ਪ੍ਰਭਾਵ ਬਣਾਉਂਦਾ ਸੀ। ਇਸ ਪ੍ਰਭਾਵ ਦੀ ਵਰਤੋਂ ਕੀਮਤੀ ਜਾਇਦਾਦਾਂ ਦੇ ਵਿਵਾਦਾਂ 'ਚ ਲੋਕਾਂ ਵਿਰੁੱਧ ਫਰਜ਼ੀ ਸ਼ਿਕਾਇਤਾਂ ਦਰਜ ਕਰਨ ਲਈ ਕੀਤੀ ਜਾਂਦੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News