ਕ੍ਰਿਸ਼ਨ ਜਨਮਭੂਮੀ ਨੂੰ ਲੈ ਕੇ ਨਵੀਂ ਧਾਰਮਿਕ ਪ੍ਰੰਪਰਾ ਸ਼ੁਰੂ ਕਰਨ ’ਤੇ ਰੋਕ, 12 ਸੰਤਾਂ ਨੂੰ ਨੋਟਿਸ ਜਾਰੀ

Monday, Aug 10, 2026 - 07:32 AM (IST)

ਕ੍ਰਿਸ਼ਨ ਜਨਮਭੂਮੀ ਨੂੰ ਲੈ ਕੇ ਨਵੀਂ ਧਾਰਮਿਕ ਪ੍ਰੰਪਰਾ ਸ਼ੁਰੂ ਕਰਨ ’ਤੇ ਰੋਕ, 12 ਸੰਤਾਂ ਨੂੰ ਨੋਟਿਸ ਜਾਰੀ

ਮਥੁਰਾ (ਏਜੰਸੀ) : ਸ਼੍ਰੀ ਕ੍ਰਿਸ਼ਨ ਜਨਮਭੂਮੀ ਸਥਾਨ ’ਤੇ ਮੰਦਰ ਨਿਰਮਾਣ ਲਈ ਪ੍ਰਸਤਾਵਿਤ ‘ਸ਼ੰਖਨਾਦ’ ਅਤੇ ‘ਕਾਰਸੇਵਾ’ ਤੋਂ ਪਹਿਲਾਂ ਮਥੁਰਾ ਜ਼ਿਲਾ ਪ੍ਰਸ਼ਾਸਨ ਨੇ ਜ਼ਿਲੇ ’ਚ ਨਵੀਆਂ ਧਾਰਮਿਕ ਪ੍ਰੰਪਰਾਵਾਂ ਸ਼ੁਰੂ ਕਰਨ ਅਤੇ ਗੈਰ-ਕਾਨੂੰਨੀ ਸਰਗਰਮੀਆਂ ’ਤੇ ਰੋਕ ਲਾ ਦਿੱਤੀ ਹੈ। ਪੁਲਸ ਅਧਿਕਾਰੀਆਂ ਅਨੁਸਾਰ ਇਹ ਕਾਰਵਾਈ ਸੁਪਰੀਮ ਕੋਰਟ ਅਤੇ ਇਲਾਹਾਬਾਦ ਹਾਈ ਕੋਰਟ ਦੇ ਨਿਰਦੇਸ਼ਾਂ ਹੇਠ ਕੀਤੀ ਗਈ ਹੈ। ਪੁਲਸ ਸੁਪਰਡੈਂਟ (ਸ਼ਹਿਰੀ) ਰਾਜੀਵ ਕੁਮਾਰ ਸਿੰਘ ਨੇ ਵੀਡੀਓ ਸੰਦੇਸ਼ ਜਾਰੀ ਕਰ ਕੇ ਕਿਹਾ ਕਿ ਅਦਾਲਤ ਦੇ ਹੁਕਮਾਂ ਅਨੁਸਾਰ ਜ਼ਿਲੇ ’ਚ ਕਿਸੇ ਵੀ ਤਰ੍ਹਾਂ ਦੀ ਨਵੀਂ ਪ੍ਰੰਪਰਾ ਸ਼ੁਰੂ ਕਰਨ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸ਼੍ਰੀ ਕ੍ਰਿਸ਼ਨ ਜਨਮਭੂਮੀ ’ਤੇ ਕਥਿਤ ਮੰਦਰ ਨਿਰਮਾਣ ਲਈ ਕਾਰਸੇਵਾ ਦਾ ਐਲਾਨ ਕਰਨ ਵਾਲਿਆਂ ਨੇ ਸੰਤਾਂ ਅਤੇ ਮੁੱਖ ਲੋਕਾਂ ਨੂੰ ਸ਼ੰਖਨਾਦ ਪ੍ਰੋਗਰਾਮ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ। ਪ੍ਰਸ਼ਾਸਨ ਨੇ ਪ੍ਰੋਗਰਾਮ ਵੱਲ ਜਾਣ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਸਬੰਧਤ ਥਾਣਾ ਖੇਤਰਾਂ ’ਚ ਵਾਪਸ ਭੇਜ ਦਿੱਤਾ।

ਇਹ ਵੀ ਪੜ੍ਹੋ : ਰਾਹੁਲ ਨਵੀਨ ਨੂੰ ਮਿਲਿਆ 1 ਸਾਲ ਦਾ ਐਕਸਟੈਂਸ਼ਨ, ਬਣੇ ਰਹਿਣਗੇ ED ਡਾਇਰੈਕਟਰ

ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਸਾਧਵੀ ਰਿਤੰਭਰਾ, ਦੇਵਕੀਨੰਦਨ ਠਾਕੁਰ, ਮਹੰਤ ਫੂਲਡੋਲ ਬਿਹਾਰੀਦਾਸ, ਸ਼੍ਰੀਚਰਨਦਾਸ, ਸੌਰਭ ਗੌੜ, ਸੀਤਾਰਾਮ ਦਾਸ, ਅਭਿਸ਼ੇਕ ਬ੍ਰਹਮਚਾਰੀ, ਮੋਹਿਨੀ ਬਿਹਾਰੀ ਸ਼ਰਨ ਅਤੇ ਮਹਾਮੰਡਲੇਸ਼ਵਰ ਕ੍ਰਿਸ਼ਨਾਨੰਦ ਸਮੇਤ 12 ਸੰਤਾਂ ਅਤੇ ਧਾਰਮਿਕ ਸ਼ਖਸੀਅਤਾਂ ਨੂੰ ਨੋਟਿਸ ਜਾਰੀ ਕੀਤਾ ਹੈ। ਹਾਲਾਂਕਿ, ਪੁਲਸ ਨੇ ਸਪੱਸ਼ਟ ਕੀਤਾ ਕਿ ਹੁਣ ਤੱਕ ਕਿਸੇ ਨੂੰ ਹਿਰਾਸਤ ’ਚ ਨਹੀਂ ਲਿਆ ਗਿਆ ਹੈ। ਪ੍ਰੋਗਰਾਮ ਸਥਾਨ ਵੱਲ ਜਾਣ ਵਾਲੇ ਲੋਕਾਂ ਨੂੰ ਸਥਿਤੀ ਸਮਝਾ ਕੇ ਸਤਿਕਾਰਪੂਰਵਕ ਵਾਪਸ ਭੇਜਿਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News