ਆਰਥਿਕ ਤੰਗੀ ਕਾਰਨ ਵਿਅਕਤੀ ਨੇ ਕੀਤੀ ਪਰਿਵਾਰ ਦੇ 4 ਮੈਂਬਰਾਂ ਦੀ ਹੱਤਿਆ
Friday, Jun 21, 2019 - 11:32 PM (IST)

ਪਾਲਨਪੁਰ : ਗੁਜਰਾਤ ਦੇ ਬਨਾਸਕਾਂਠਾ ਜ਼ਿਲੇ 'ਚ ਇਕ ਵਿਅਕਤੀ ਨੇ ਕਥਿਤ ਤੌਰ 'ਤੇ ਆਰਥਿਕ ਸੰਕਟ ਕਾਰਨ ਆਪਣੀ ਪਤਨੀ ਸਮੇਤ 4 ਪਰਿਵਾਰਕ ਮੈਂਬਰਾਂ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਆਗਥੜਾ ਥਾਣੇ ਦੇ ਕੂੜਾ ਪਿੰਡ ਨਿਵਾਸੀ ਕਰਸਨ ਚੌਧਰੀ ਪਟੇਲ ਨੇ ਘਰ 'ਚ ਸੌਂ ਰਹੀ ਪਤਨੀ, 2 ਪੁੱਤਰਾਂ ਤੇ ਧੀ ਦੀ ਹੱਤਿਆ ਕਰ ਦਿੱਤੀ ਤੇ ਬਾਅਦ 'ਚ ਖੁਦ ਵੀ ਜ਼ਹਿਰ ਨਿਗਲ ਲਿਆ, ਜਿਸ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਸਮਝਿਆ ਜਾਂਦਾ ਹੈ ਕਿ ਇਹ ਘਟਨਾ ਆਰਥਿਕ ਸੰਕਟ ਤੇ ਵਿਆਜ 'ਤੇ ਲਏ ਗਏ ਪੈਸੇ ਕਾਰਨ ਪੈਦਾ ਹੋਈ ਮੁਸ਼ਕਲ ਕਾਰਨ ਹੋਈ ਹੈ।