ਅਨੁਰਾਗ ਅਤੇ ਪ੍ਰਵੇਸ਼ ਵਰਮਾਂ 'ਤੇ ਡਿੱਗੀ ਗਾਜ, ਨਹੀਂ ਕਰ ਸਕਣਗੇ ਚੋਣ ਪ੍ਰਚਾਰ

01/29/2020 2:23:35 PM

ਨਵੀਂ ਦਿੱਲੀ—ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੋ ਚੱਲ ਰਹੇ ਚੋਣ ਪ੍ਰਚਾਰ 'ਚ ਇਨੀਂ ਦਿਨੀਂ ਭਾਜਪਾ ਨੇਤਾਵਾਂ ਨੇ ਵਿਵਾਦਿਤ ਬਿਆਨ ਕਾਫੀ ਚਰਚਾ 'ਚ ਹਨ। ਚੋਣ ਕਮਿਸ਼ਨ ਨੇ ਨੇਤਾਵਾਂ ਦੇ ਵਿਵਾਦਿਤ ਬਿਆਨ 'ਤੇ ਸਖਤੀ ਵਰਤਦੇ ਹੋਏ ਭਾਜਪਾ ਨੂੰ ਨੋਟਿਸ ਜਾਰੀ ਕੀਤਾ ਹੈ। ਚੋਣ ਕਮਿਸ਼ਨ ਨੇ ਭਾਜਪਾ ਨੂੰ ਆਦੇਸ਼ ਦਿੱਤਾ ਹੈ ਕਿ ਅਨੁਰਾਗ ਠਾਕੁਰ ਅਤੇ ਪ੍ਰਵੇਸ਼ ਵਰਮਾ ਨੂੰ ਆਪਣੇ ਸਟਾਰ ਪ੍ਰਚਾਰਕਾਂ ਦੀ ਲਿਸਟ ਤੋਂ ਬਾਹਰ ਕਰੇ। ਚੋਣ ਕਮਿਸ਼ਨ ਦੇ ਫਰਮਾਨ ਤੋਂ ਬਾਅਦ ਹੁਣ ਦੋਵੇਂ ਨੇਤਾ ਦਿੱਲੀ ਚੋਣਾਂ ਦੌਰਾਨ ਪ੍ਰਚਾਰ ਨਹੀਂ ਕਰ ਸਕਣਗੇ।

PunjabKesari

ਦੱਸਣਯੋਗ ਹੈ ਕਿ ਦਿੱਲੀ ਦੇ ਇਕ ਚੋਣ ਜਲਸੇ ਦੌਰਾਨ ‘ਗੋਲੀ ਮਾਰੋ’ ਨਾਅਰੇ ਨੂੰ ਲੈ ਕੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਘਿਰ ਗਏ ਹਨ। ਉਨ੍ਹਾਂ ਨੂੰ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਨੇ ਇਸ ਸਬੰਧੀ ਉਨ੍ਹਾਂ ਕੋਲੋਂ ਸਫਾਈ ਮੰਗੀ ਹੈ। ਠਾਕੁਰ ਸੋਮਵਾਰ ਇਕ ਵਿਧਾਨ ਸਭਾ ਖੇਤਰ 'ਚ ਜਲਸੇ ਨੂੰ ਸੰਬੋਧਨ ਕਰਨ ਲਈ ਪੁੱਜੇ ਸਨ। ਇਸ ਦੌਰਾਨ ‘ਦੇਸ਼ ਦੇ ਗੱਦਾਰਾਂ ਨੂੰ ਗੋਲੀ ਮਾਰੋ’ ਦੇ ਨਾਅਰੇ ਲੱਗੇ ਸਨ। ਭਾਜਪਾ ਦੇ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ ਕਿਹਾ ਹੈ ਕਿ ਕਸ਼ਮੀਰ 'ਚ ਜੋ ਕੁਝ ਕਸ਼ਮੀਰੀ ਪੰਡਿਤਾਂ ਨਾਲ ਹੋਇਆ ਹੈ, ਉਹ ਦਿੱਲੀ 'ਚ ਵੀ ਹੋ ਸਕਦਾ ਹੈ। ਸ਼ਾਹੀਨ ਬਾਗ 'ਚ ਸੀ.ਏ.ਏ. ਵਿਰੋਧੀ ਵਿਖਾਵੇ ਵਿਰੁੱਧ ਭਾਜਪਾ ਦੇ ਤਿੱਖੇ ਹਮਲਿਆਂ ਦਰਮਿਆਨ ਵਰਮਾ ਨੇ ਚਿਤਾਵਨੀ ਦਿੱਤੀ ਕਿ ਸ਼ਾਹੀਨ ਬਾਗ 'ਚ ਮੌਜੂਦ ਸੀ.ਏ.ਏ. ਵਿਰੋਧੀ ਵਿਖਾਵਾਕਾਰੀ ਲੋਕਾਂ ਦੇ ਘਰਾਂ 'ਚ ਦਾਖਲ ਹੋ ਕੇ ਉਨ੍ਹਾਂ ਦੀਆਂ ਭੈਣਾਂ ਤੇ ਬੇਟੀਆਂ ਨਾਲ ਜਬਰ-ਜ਼ਨਾਹ ਕਰ ਸਕਦੇ ਹਨ, ਉਨ੍ਹਾਂ ਦੀ ਹੱਤਿਆ ਕਰ ਸਕਦੇ ਹਨ।


Iqbalkaur

Content Editor

Related News