ਚੋਣ ਖਰਚੇ ਦਾ ਸਹੀ ਬਿਓਰਾ ਨਾ ਦੇਣ ''ਤੇ ਰਾਮਸਵਰੂਪ ਅਤੇ ਅਸ਼ਰੇ ਸਮੇਤ 6 ਉਮੀਦਵਾਰਾਂ ਨੂੰ ਨੋਟਿਸ
Saturday, May 11, 2019 - 01:01 PM (IST)

ਮੰਡੀ—ਹਿਮਾਚਲ ਪ੍ਰਦੇਸ਼ ਦੇ ਮੰਡੀ ਸੰਸਦੀ ਖੇਤਰ ਤੋਂ ਭਾਜਪਾ ਉਮੀਦਵਾਰ ਰਾਮਸਵਰੂਪ ਸ਼ਰਮਾ, ਕਾਂਗਰਸ ਉਮੀਦਵਾਰ ਅਸ਼ਰੇ ਸ਼ਰਮਾ ਅਤੇ ਬਸਪਾ ਦੇ ਸੇਸ ਰਾਮ ਨੂੰ ਚੋਣ ਵਿਭਾਗ ਨੇ ਨੋਟਿਸ ਜਾਰੀ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ 3 ਉਮੀਦਵਾਰਾਂ ਵੱਲੋਂ ਦਿੱਤੇ ਗਏ ਚੋਣ ਖਰਚੇ ਦੇ ਬਿਉਰੇ 'ਚ ਗੜਬੜੀ ਦੱਸੀ ਜਾ ਰਹੀ ਹੈ। ਖਰਚ ਰਜਿਸਟਰ ਦਾ ਮਿਲਾਨ ਨਾ ਹੋਣ 'ਤੇ ਚੋਣ ਵਿਭਾਗ ਨੇ ਇਹ ਕਾਰਵਾਈ ਕੀਤੀ ਹੈ। ਚੋਣ ਵਿਭਾਗ ਨੇ ਪੁੱਛਿਆ ਹੈ ਕਿ ਦੋ ਦਿਨਾਂ 'ਚ ਸਹੀਂ ਅੰਕੜਾ ਪੇਸ਼ ਕੀਤਾ ਜਾਵੇ।
ਇਸ ਤੋਂ ਇਲਾਵਾ ਖਰਚ ਰਜਿਸਟਰ ਦੀ ਜਾਣਕਾਰੀ ਨਾ ਦੇਣ 'ਤੇ ਇਸ ਸੰਸਦੀ ਖੇਤਰ ਤੋਂ ਆਜ਼ਾਦ ਚੋਣ ਲੜ ਰਹੇ ਸੂਬੇ ਦੇ ਸਭ ਤੋਂ ਅਮੀਰ ਦੇਵਰਾਜ ਭਾਰਦਵਾਜ, ਆਜ਼ਾਦ ਗੁਮਾਨ ਸਿੰਘ ਅਤੇ ਘਣਸ਼ਾਮ ਠਾਕੁਰ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ। ਜ਼ਿਲਾ ਚੋਣ ਅਧਿਕਾਰੀ ਰਿਗਵੇਦ ਠਾਕੁਰ ਨੇ ਇਸ ਦੀ ਪੁਸ਼ਟੀ ਕੀਤੀ ਹੈ।