ਵੋਟਾਂ ਤੋਂ ਪਹਿਲਾਂ ਆਖਰੀ 48 ਘੰਟਿਆਂ 'ਚ ਐਲਾਨ ਪੱਤਰ ਜਾਰੀ ਕਰਨ 'ਤੇ ਚੋਣ ਕਮਿਸ਼ਨ ਨੇ ਲਾਈ ਰੋਕ
Sunday, Mar 17, 2019 - 09:21 AM (IST)

ਨਵੀਂ ਦਿੱਲੀ- ਚੋਣ ਕਮਿਸ਼ਨ ਨੇ ਰਾਜਨੀਤਿਕ ਦਲਾਂ ਲਈ ਚੋਣ ਐਲਾਨ ਪੱਤਰ ਜਾਰੀ ਕਰਨ ਦੀ ਸਮਾਂ ਸੀਮਾ ਨਿਰਧਾਰਿਤ ਕਰਦੇ ਹੋਏ ਸਪੱਸ਼ਟ ਕਰ ਦਿੱਤਾ ਹੈ ਕਿ ਵੋਟਾਂ ਤੋਂ 48 ਘੰਟੇ ਪਹਿਲਾਂ ਪ੍ਰਚਾਰ ਰੁਕਣ ਤੋਂ ਬਾਅਦ ਚੋਣ ਐਲਾਨ ਪੱਤਰ ਜਾਰੀ ਨਹੀਂ ਕੀਤਾ ਜਾ ਸਕੇਗਾ।
ਕਮਿਸ਼ਨ ਵੱਲੋਂ ਸ਼ਨੀਵਾਰ ਨੂੰ ਆਦਰਸ਼ ਚੋਣ ਜ਼ਾਬਤੇ ਦੇ ਨਿਯਮਾਂ ਦੇ ਐਲਾਨ ਪੱਤਰ ਨਾਲ ਸੰਬੰਧਿਤ ਬਦਲਾਂ ਨੂੰ ਜੋੜਦੇ ਹੋਏ ਕਿਹਾ ਗਿਆ ਹੈ ਕਿ ਵੋਟਾਂ ਤੋਂ 2 ਦਿਨ ਪਹਿਲਾਂ ਤੱਕ ਹੀ ਰਾਜਨੀਤਿਕ ਪਾਰਟੀਆਂ ਆਪਣੇ ਚੋਣ ਐਲਾਨ ਪੱਤਰ ਜਾਰੀ ਕਰ ਸਕਣਗੀਆਂ। ਪ੍ਰਚਾਰ ਮੁਹਿੰਮ ਰੁਕਣ ਤੋਂ ਬਾਅਦ ਵੋਟਰਾਂ ਨਾਲ 48 ਘੰਟੇ ਪਹਿਲਾਂ ਦੀ ਸਮਾਂ ਸੀਮਾਂ ਵਿੱਚ ਐਲਾਨ ਪੱਤਰ ਜਾਰੀ ਨਹੀਂ ਕੀਤਾ ਜਾ ਸਕੇਗਾ।