ਪੂਰਬੀ ਲੱਦਾਖ ਵਿਵਾਦ: ਭਾਰਤ ਅਤੇ ਚੀਨ ਵਿਚਕਾਰ ਇਸ ਹਫ਼ਤੇ ਕੂਟਨੀਤਕ ਗੱਲਬਾਤ ਸੰਭਵ

Wednesday, Jun 23, 2021 - 11:52 AM (IST)

ਪੂਰਬੀ ਲੱਦਾਖ ਵਿਵਾਦ: ਭਾਰਤ ਅਤੇ ਚੀਨ ਵਿਚਕਾਰ ਇਸ ਹਫ਼ਤੇ ਕੂਟਨੀਤਕ ਗੱਲਬਾਤ ਸੰਭਵ

ਨਵੀਂ ਦਿੱਲੀ: ਭਾਰਤ ਅਤੇ ਚੀਨ ਦੇ ਵਿਚਕਾਰ ਇਸ ਹਫ਼ਤੇ ਪੂਰਬੀ ਲੱਦਾਖ ਨੂੰ ਲੈ ਕੇ ਇਕ ਹੋਰ ਦੌਰ ਦੀ ਕੂਟਨੀਤਕ ਗੱਲਬਾਤ ਹੋਣ ਦੀ ਸੰਭਾਵਨਾ ਹੈ ਜਿਸ ’ਚ ਗਤੀਰੋਧ ਵਾਲੇ ਬਾਕੀ ਬਿੰਦੂਆਂ ਨਾਲ ਫੌਜੀਆਂ ਦੀ ਵਾਪਸੀ ’ਤੇ ਚਰਚਾ ਕੀਤੀ ਜਾਵੇਗੀ।
ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਭਾਰਤ-ਚੀਨ ਸੀਮਾ ਮਾਮਲਿਆਂ ਨੂੰ ਲੈ ਕੇ ਸਲਾਹ ਅਤੇ ਤਾਲਮੇਲ ਲਈ ਸਥਾਪਿਤ ਕਾਰਜ ਤੰਤਰ (ਡਬਲਿਊ. ਐੱਮ.ਐੱਮ.ਸੀ.ਸੀ.) ਦੇ ਅੰਤਰਗਤ ਹੋਣ ਵਾਲੀ ਗੱਲਬਾਤ ਦੌਰਾਨ ਪੂਰਬੀ ਲੱਦਾਖ ’ਚ ਦੋਵਾਂ ਦੇਸ਼ਾਂ ਦੀਆਂ ਫੌਜਾਂ ਦੇ ਵਿਚਕਾਰ ਤਣਾਅ ਘੱਟ ਕਰਨ ਦੇ ਵਿਆਪਕ ਸਿਧਾਂਤਾ ’ਤੇ ਧਿਆਨ ਕੇਂਦਰਿਤ ਕੀਤੇ ਜਾਣ ਦੀ ਉਮੀਦ ਹੈ। ਸੂਤਰਾਂ ਨੇ ਕਿਹਾ ਕਿ ਇਹ ਗੱਲਬਾਤ 24 ਜੂਨ ਨੂੰ ਹੋ ਸਕਦੀ ਹੈ। 
ਇਸ ਤੋਂ ਪਹਿਲਾਂ ਡਬਲਿਊ.ਐੱਮ.ਐੱਮ.ਸੀ.ਸੀ. ਦੇ ਤਹਿਤ ਪਿਛਲੇ ਦੌਰ ਦੀ ਗੱਲਬਾਤ 12 ਮਾਰਚ ਨੂੰ ਹੋਈ ਸੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੂਟਨੀਤਕ ਚਰਚਾ ਤੋਂ ਬਾਅਦ ਕੋਰ ਕਮਾਂਡਰ ਪੱਧਰ ਦੇ ਅਧਿਕਾਰੀਆਂ ਦੇ ਵਿਚਕਾਰ ਵੀ ਗੱਲਬਾਤ ਹੋਵੇਗੀ। ਜ਼ਿਕਰਯੋਗ ਹੈ ਕਿ ਭਾਰਤ ਅਤੇ ਚੀਨ ਦੇ ਵਿਚਕਾਰ ਪਿਛਲੇ ਸਾਲ ਮਈ ਦੀ ਸ਼ੁਰੂਆਤ ਦੀ ਨਾਲ ਪੂਰਬੀ ਲੱਦਾਖ ’ਚ ਸੀਮਾ ’ਤੇ ਫੌਜ ਗਤੀਰੋਧ ਹੈ। 
ਹਾਲਾਂਕਿ ਦੋਵਾਂ ਪੱਖਾਂ ਨੇ ਕਈ ਦੌਰ ਦੀਆਂ ਫੌਜਾਂ ਅਤੇ ਕੂਟਨੀਤਕ ਗੱਲਬਾਤ ਤੋਂ ਬਾਅਦ ਫਰਵਰੀ ’ਚ ਪੈਂਗੋਂਗ ਝੀਲ ’ਤੇ ਉੱਤਰੀ ਅਤੇ ਦੱਖਣੀ ਕਿਨਾਰਿਆਂ ਤੋਂ ਫੌਜੀਆਂ ਨੂੰ ਹਟਾਉਣ ਦੀ ਪ੍ਰਕਿਰਿਆ ਪੂਰੀ ਕੀਤੀ ਸੀ। ਫਿਲਹਾਲ ਦੋਵਾਂ ਦੇਸ਼ਾਂ ਦੇ ਵਿਚਕਾਰ ਗਤੀਰੋਧ ਦੇ ਬਾਕੀ ਹਿੱਸਿਆਂ ਤੋਂ ਫੌਜੀਆਂ ਦੀ ਵਾਪਸੀ ਨੂੰ ਲੈ ਕੇ ਗੱਲਬਾਤ ਜਾਰੀ ਹੈ। 


author

Aarti dhillon

Content Editor

Related News