ਵੋਟਰਾਂ ਨੂੰ ਮੋਬਾਇਲ ''ਤੇ ਆਡੀਓ ਮੈਸੇਜ ਭੇਜਣ ਨੂੰ ਲੈ ਕੇ ਕੇਜਰੀਵਾਲ ਨੂੰ ਨੋਟਿਸ

05/03/2019 9:19:35 PM

ਨਵੀਂ ਦਿੱਲੀ— ਮੋਬਾਇਲ ਫੋਨ ਯੂਜ਼ਰਸ ਨੂੰ ਕਥਿਤ ਤੌਰ 'ਤੇ ਚੋਣ ਪ੍ਰਚਾਰ ਲਈ ਆਡੀਓ ਸੰਦੇਸ਼ ਭੇਜਣ ਦੀ ਸ਼ਿਕਾਇਤ ਮਿਲਣ 'ਤੇ ਇਥੇ ਦੇ ਚੋਣ ਅਧਿਕਾਰੀਆਂ ਨੇ ਆਪ ਸੁਪਰੀਮੋ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਨਾਲ ਹੀ ਉਨ੍ਹਾਂ ਨੂੰ ਨਿਗਰਾਨੀ ਕਮੇਟੀ ਤੋਂ ਹਾਸਲ ਸਰਟੀਫਿਕੇਟ ਸੌਂਪਣ ਲਈ ਕਿਹਾ ਹੈ।
ਦਰਅਸਲ ਅਧਿਕਾਰੀਆਂ ਨੂੰ ਇਹ ਸ਼ਿਕਾਇਤ ਮਿਲੀ ਹੈ ਕਿ ਰਿਕਾਰਡਡ ਆਡੀਓ ਸੰਦੇਸ਼ ਚੋਣ ਪ੍ਰਚਾਰ ਲਈ ਪਾਰਟੀ ਨੇ ਮੋਬਾਇਲ ਫੋਨ ਯੂਜ਼ਰਸ ਨੂੰ ਭੇਜੇ ਹਨ। ਚੋਣ ਕਮਿਸ਼ਨ ਨੇ ਲੋਕ ਸਭਾ ਚੋਣ ਲਈ ਸਿਆਸੀ ਵਿਗਿਆਪਨਾਂ ਤੇ ਪ੍ਰਚਾਰ ਸਮੱਗਰੀ ਨੂੰ ਮਨਜ਼ੂਰੀ ਦੇਣ ਨੂੰ ਲੈ ਕੇ ਸੂਬਾ ਅਤੇ ਜ਼ਿਲਾ ਪੱਧਰਾਂ 'ਤੇ ਮੀਡੀਆ ਤੇ ਨਿਗਰਾਨੀ ਕਮੇਟੀ ਦਾ ਗਠਨ ਕੀਤਾ ਹੈ। ਪੂਰਬੀ ਦਿੱਲੀ ਦੇ ਚੋਣ ਅਧਿਕਾਰੀ ਦੇ ਮਹੇਸ਼ ਨੇ ਦੋ ਮਈ ਦੀ ਤਰੀਕ ਵਾਲੇ ਆਪਣੇ ਕਾਰਨ ਦੱਸੋ ਨੋਟਿਸ 'ਚ ਕੇਜਰੀਵਾਲ ਨਾਲ ਸਬੰਧਿਤ ਦਸਤਾਵੇਜ ਸ਼ਨੀਵਾਰ ਸ਼ਾਮ 4 ਵਦੇ ਤੋਂ ਪਹਿਲਾਂ ਸੌਂਪਣ ਨੂੰ ਕਿਹਾ ਹੈ।


Inder Prajapati

Content Editor

Related News