ਹਿਮਾਚਲ ਪ੍ਰਦੇਸ਼ ''ਚ ਲੱਗੇ ਭੂਚਾਲ ਦੇ ਝਟਕੇ, ਕੋਈ ਨੁਕਸਾਨ ਨਹੀਂ

08/27/2016 8:44:00 AM

ਨਵੀਂ ਦਿੱਲੀ— ਸ਼ਨੀਵਾਰ ਸਵੇਰੇ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਕੁਲੂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸੂਤਰਾਂ ਮੁਤਾਬਕ ਇੱਥੇ ਦੋ ਵਾਰ ਭੂਚਾਲ ਆਇਆ। ਪਹਿਲੇ ਭੂਚਾਲ ਦੀ ਤੀਬਰਤਾ 4.6 ਦੱਸੀ ਜਾ ਰਹੀ ਹੈ, ਜੋ ਕਿ ਸਵੇਰੇ 6.44 ''ਤੇ ਆਇਆ। ਇਸ ਮਗਰੋਂ 7.05 ''ਤੇ ਦੂਜਾ ਝਟਕਾ ਮਹਿਸੂਸ ਕੀਤਾ ਗਿਆ ਜਿਸਦੀ ਤੀਬਰਤਾ 4.3 ਰਹੀ। ਅਜੇ ਤਕ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਹੋਣ ਦੀ ਖਬਰ ਨਹੀਂ ਮਿਲੀ। ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਿਚ ਵਧੇਰੇ ਭੂਚਾਲ ਆਉਂਦੇ ਹਨ। 

Related News