ਭੂਚਾਲ ਦੇ ਝਟਕਿਆਂ ਤੋਂ ਹਿੱਲਿਆ ਕਾਰਗਿਲ ਅਤੇ ਲੱਦਾਖ, ਰਿਕਟਰ ਪੈਮਾਨੇ ''ਤੇ 5.0 ਮਾਪੀ ਗਈ ਤੀਬਰਤਾ

Monday, Dec 27, 2021 - 09:39 PM (IST)

ਭੂਚਾਲ ਦੇ ਝਟਕਿਆਂ ਤੋਂ ਹਿੱਲਿਆ ਕਾਰਗਿਲ ਅਤੇ ਲੱਦਾਖ, ਰਿਕਟਰ ਪੈਮਾਨੇ ''ਤੇ 5.0 ਮਾਪੀ ਗਈ ਤੀਬਰਤਾ

ਨੈਸ਼ਨਲ ਡੈਸਕ : ਕਸ਼ਮੀਰ ਅਤੇ ਲੱਦਾਖ ਦੇ ਕੁੱਝ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਕਸ਼ਮੀਰ-ਲੱਦਾਖ ਦੇ ਕੁੱਝ ਹਿੱਸਿਆਂ ਵਿੱਚ ਭੂਚਾਲ ਹੋਣ ਦੇ ਚੱਲਦੇ ਧਰਤੀ ਕੰਬੀ ਹੈ। ਉਥੇ ਹੀ, ਕਰਗਿਲ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਇਹ ਝਟਕੇ ਸ਼ਾਮ ਕਰੀਬ 7 ਵਜੇ ਮਹਿਸੂਸ ਕੀਤੇ ਗਏ ਹਨ। ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ - 15-18 ਸਾਲ ਦੇ ਬੱਚਿਆਂ ਨੂੰ ਵੈਕਸੀਨੇਸ਼ਨ ਲਈ ਕੇਂਦਰ ਸਰਕਾਰ ਨੇ ਜਾਰੀ ਕੀਤੀ ਗਾਈਡਲਾਈਨ

ਅਜੇ ਤੱਕ ਭੂਚਾਲ ਨਾਲ ਕਿਸੇ ਨੁਕਸਾਨ ਦੀ ਖ਼ਬਰ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਭੂਚਾਲ ਦੀ ਤੀਬਰਤਾ 5.3 ਸੀ ਅਤੇ ਇਸਦਾ ਕੇਂਦਰ ਗਿਲਗਿਤ-ਬਾਲਤੀਸਤਾਨ ਦੇ ਅਸਟੋਰ ਇਲਾਕੇ ਵਿੱਚ 10 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਭੂਚਾਲ ਦੇ ਝਟਕਿਆਂ ਤੋਂ ਬਾਅਦ ਲੋਕ ਸਾਵਧਾਨੀ ਦੇ ਤੌਰ 'ਤੇ ਘਰਾਂ ਤੋਂ ਬਾਹਰ ਨਿਕਲ ਆਏ। ਘਾਟੀ ਵਿੱਚ ਭੂਚਾਲ  ਦੇ ਝਟਕੇ ਦੌਰਾਨ ਲੋਕਾਂ ਵਿੱਚ ਕਾਫ਼ੀ ਡਰ ਦਾ ਮਾਹੌਲ ਬਣ ਗਿਆ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News