ਇੱਕ ਵਾਰ ਫਿਰ ਦਿੱਲੀ-ਐਨ.ਸੀ.ਆਰ. ''ਚ ਲੱਗੇ ਭੂਚਾਲ ਦੇ ਝਟਕੇ

Friday, May 29, 2020 - 09:23 PM (IST)

ਇੱਕ ਵਾਰ ਫਿਰ ਦਿੱਲੀ-ਐਨ.ਸੀ.ਆਰ. ''ਚ ਲੱਗੇ ਭੂਚਾਲ ਦੇ ਝਟਕੇ

ਨਵੀਂ ਦਿੱਲੀ: ਕੋਰੋਨਾ ਸੰਕਟ ਦੌਰਾਨ ਇੱਕ ਵਾਰ ਫਿਰ ਦਿੱਲੀ-ਐਨ.ਸੀ.ਆਰ. ਵਿਚ ਭੂਚਾਲ  ਦੇ ਝਟਕੇ ਲੱਗੇ। ਦਿੱਲੀ ਵਿਚ ਪਿਛਲੇ 1 ਮਹੀਨੇ ਵਿਚ ਇਹ ਤੀਜੀ ਵਾਰ ਹੈ ਜਦੋਂ ਰਾਜਧਾਨੀ ਵਿਚ ਭੂਚਾਲ ਦੇ ਝਟਕੇ ਲੱਗੇ ਹਨ। ਦਿੱਲੀ ਨਾਲ ਲੱਗਦੇ ਗਾਜ਼ੀਆਬਾਦ ਅਤੇ ਨੋਇਡਾ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.2 ਦੱਸੀ ਜਾ ਰਹੀ ਹੈ। ਖਬਰਾਂ ਮੁਤਾਬਕ, ਹਰਿਆਣਾ ਦੇ ਰੋਹਤਕ ਵਿਚ ਭੁਚਾਲ ਦਾ ਕੇਂਦਰ ਸੀ। ਦੱਸ ਦਈਏ ਕਿ ਦੇਸ਼ ਵਿਚ ਕੋਰੋਨਾ ਸੰਕਟ ਨੂੰ ਲੈ ਕੇ ਲਾਕਡਾਊਨ ਲਾਗੂ ਹੈ, ਅਜਿਹੇ ਵਿਚ ਲੋਕ ਘਰਾਂ ਵਿਚ ਰਹਿਣ ਨੂੰ ਮਜ਼ਬੂਰ ਹਨ।


author

Inder Prajapati

Content Editor

Related News