ਕਾਂਗੜਾ 'ਚ ਲੱਗੇ ਭੂਚਾਲ ਦੇ ਝਟਕੇ, 17 ਜੁਲਾਈ ਤੋਂ ਹੋਵੇਗੀ ਭਾਰੀ ਬਾਰਿਸ਼
Saturday, Jul 13, 2024 - 09:47 PM (IST)
ਸ਼ਿਮਲਾ (ਸੰਤੋਸ਼) : ਸੂਬੇ ਵਿਚ ਮਾਨਸੂਨ ਦੇ ਮੱਠਾ ਪੈਣ ਕਾਰਨ ਹੁਣ ਬਹੁਤ ਘੱਟ ਬਾਰਿਸ਼ ਹੋ ਰਹੀ ਹੈ। ਸ਼ਨੀਵਾਰ ਨੂੰ ਕਲਪਾ ਵਿਚ ਹਲਕੀ ਬੂੰਦਾਬਾਂਦੀ ਹੋਈ ਹੈ, ਜਦਕਿ ਸੂਬੇ ਦੇ ਹੋਰਨਾਂ ਹਿੱਸਿਆਂ ਵਿਚ ਹਲਕੇ ਬਾਦਲਾਂ ਨਾਲ ਧੁੱਪ ਖਿੜੀ ਰਹੀ, ਜਿਸ ਨਾਲ ਵੱਧ ਤੋਂ ਵੱਧ ਤਾਪਮਾਨ ਵਿਚ ਇਜ਼ਾਫਾ ਹੋਇਆ ਹੈ। ਤਾਪਮਾਨ ਵਿਚ ਆਮ ਤੋਂ ਔਸਤਨ 1.4 ਡਿਗਰੀ ਦਾ ਇਜ਼ਾਫਾ ਹੋਇਆ ਹੈ।
ਹਮੀਰਪੁਰ ਵਿਚ ਵੱਧ ਤੋਂ ਵੱਧ ਤਾਪਮਾਨ 35.6 ਡਿਗਰੀ ਰਿਹਾ, ਜਦੋਂਕਿ ਰਾਜਧਾਨੀ ਸ਼ਿਮਲਾ ਵਿਚ 25.1 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਪਿਛਲੇ 24 ਘੰਟਿਆਂ ਦੌਰਾਨ ਰਾਜ ਵਿਚ ਵੱਖ-ਵੱਖ ਥਾਵਾਂ 'ਤੇ ਗਰਜ-ਤੂਫ਼ਾਨ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ, ਜਿਸ ਵਿਚ ਬੈਜਨਾਥ ਵਿਚ 32, ਸ਼ਿਮਲਾ ਏਅਰੋ ਵਿਚ 21.5, ਮਨਾਲੀ ਵਿਚ 20, ਕਾਂਗੜਾ ਏਅਰੋ ਵਿਚ 19.2, ਜੋਗਿੰਦਰ ਨਗਰ ਵਿਚ 19, ਸਲੋਨੀ ਵਿਚ 18.3, ਪੰਡੋਹ ਵਿਚ 15.5. ਨਿਕੜ ਵਿਚ 5 ਮਿਲੀਮੀਟਰ, ਮੰਡੀ ਵਿਚ 3.2, ਡਲਹੌਜ਼ੀ ਏਡਬਲਯੂਐੱਸ ਵਿਚ 3, ਕਾਹੂ ਵਿਚ 1, ਸਾਂਗਲਾ ਵਿਚ 0.4 ਅਤੇ ਸੁੰਦਰਨਗਰ ਵਿਚ 0.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਅਨੁਸਾਰ ਅਗਲੇ 3 ਦਿਨਾਂ ਤੱਕ ਮਾਨਸੂਨ ਕਮਜ਼ੋਰ ਰਹੇਗਾ ਅਤੇ ਕੁਝ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ। 17 ਤੋਂ 19 ਜੁਲਾਈ ਤੱਕ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ, ਪਰ 22 ਜੁਲਾਈ ਤੋਂ ਬਾਅਦ ਮਾਨਸੂਨ ਇਕ ਵਾਰ ਫਿਰ ਰਫ਼ਤਾਰ ਫੜ ਸਕਦਾ ਹੈ।
ਇਹ ਵੀ ਪੜ੍ਹੋ : ਅਨੰਤ-ਰਾਧਿਕਾ ਨੂੰ 'ਸ਼ੁੱਭ ਆਸ਼ੀਰਵਾਦ' ਦੇਣ ਪਹੁੰਚੇ PM ਮੋਦੀ, ਅੰਬਾਨੀ ਪਰਿਵਾਰ ਨੇ ਕੀਤਾ ਸ਼ਾਨਦਾਰ ਸਵਾਗਤ
ਕਾਂਗੜਾ 'ਚ ਦੁਪਹਿਰ 2.27 ਵਜੇ 3.6 ਤੀਬਰਤਾ ਦਾ ਆਇਆ ਭੂਚਾਲ
ਸੂਬੇ ਦੇ ਕਾਂਗੜਾ ਜ਼ਿਲ੍ਹੇ 'ਚ ਸ਼ਨੀਵਾਰ ਦੁਪਹਿਰ 2.27 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 3.6 ਮਾਪੀ ਗਈ। ਜ਼ਮੀਨ ਹੇਠ ਇਸ ਦੀ ਡੂੰਘਾਈ 5 ਕਿਲੋਮੀਟਰ ਸੀ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਦਿਨ 'ਚ ਤਿੰਨ ਵਾਰ ਹਲਕੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕੇ ਮਹਿਸੂਸ ਕਰਦੇ ਲੋਕ ਘਰਾਂ ਤੋਂ ਬਾਹਰ ਆ ਗਏ। ਹਾਲਾਂਕਿ, ਭੂਚਾਲ ਦੀ ਤੀਬਰਤਾ ਘੱਟ ਹੋਣ ਕਾਰਨ ਜ਼ਿਆਦਾਤਰ ਲੋਕ ਇਨ੍ਹਾਂ ਨੂੰ ਮਹਿਸੂਸ ਨਹੀਂ ਕਰ ਸਕੇ। ਕਾਂਗੜਾ ਜ਼ਿਲ੍ਹੇ ਦਾ ਜ਼ਿਆਦਾਤਰ ਇਲਾਕਾ ਭੂਚਾਲ ਯਾਨੀ ਕਿ ਸਿਸਮਿਕ ਜ਼ੋਨ-5 ਦਾ ਖਤਰਾ ਹੈ। ਇਸੇ ਕਰਕੇ ਇੱਥੇ ਵਾਰ-ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e