ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਕਾਰਨ ਘਰੋਂ ਬਾਹਰ ਨਿਕਲੇ ਲੋਕ
Friday, Jan 24, 2025 - 10:20 AM (IST)
ਦੇਹਰਾਦੂਨ- ਸ਼ੁੱਕਰਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਲੋਕ ਘਬਰਾ ਕੇ ਆਪਣੇ ਘਰਾਂ ਤੋਂ ਬਾਹਰ ਆ ਗਏ। ਹਾਲਾਂਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ 8:19 ਵਜੇ 3.5 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਸਵੇਰੇ 7.41 ਵਜੇ ਬਹੁਤ ਘੱਟ ਤੀਬਰਤਾ ਵਾਲਾ ਭੂਚਾਲ ਆਇਆ ਸੀ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 2.7 ਦਰਜ ਕੀਤੀ ਗਈ ਸੀ। ਭੂਚਾਲ ਦੇ ਝਟਕੇ ਉੱਤਰਾਖੰਡ ਦੇ ਉੱਤਰਕਾਸ਼ੀ 'ਚ ਮਹਿਸੂਸ ਕੀਤੇ ਗਏ।
ਦੂਜੀ ਵਾਰ ਆਏ ਭੂਚਾਲ ਦਾ ਝਟਕਾ ਇੰਨਾ ਤੇਜ਼ ਸੀ ਕਿ ਲੋਕ ਡਰ ਕਾਰਨ ਆਪਣੇ ਘਰੋਂ ਬਾਹਰ ਨਿਕਲ ਗਏ ਅਤੇ ਵਰੁਣਾਵਤ ਪਰਬਤ ਦੇ ਜ਼ਮੀਨ ਖਿਸਕਣ ਸੰਭਾਵਿਤ ਖੇਤਰ ਤੋਂ ਪੱਥਰ ਵੀ ਡਿੱਗਣ ਲੱਗੇ। ਉੱਤਰਕਾਸ਼ੀ ਦੇ ਜ਼ਿਲ੍ਹਾ ਅਧਿਕਾਰੀ ਡਾ. ਮੇਹਰਬਾਨ ਸਿੰਘ ਬਿਸ਼ਟ ਨੇ ਅਧਿਕਾਰੀਆਂ ਨੇ ਜ਼ਿਲ੍ਹੇ ਦੇ ਸਾਰੇ ਖੇਤਰਾਂ ਨਾਲ ਇਸ ਸੰਬੰਧ 'ਚ ਜਾਣਕਾਰੀ ਲੈਣ ਲਈ ਕਿਹਾ ਹੈ। ਭੂਚਾਲ ਦੇ ਝਟਕਿਆਂ ਨਾਲ 1991 ਦੇ ਵਿਨਾਸ਼ਕਾਰੀ ਭੂਚਾਲ ਦੀਆਂ ਯਾਦਾਂ ਵੀ ਤਾਜ਼ਾ ਹੋ ਗਈਆਂ, ਜਦੋਂ 6.6 ਤੀਬਰਤਾ ਦੇ ਭੂਚਾਲ 'ਚ ਉੱਤਰਕਾਸ਼ੀ 'ਚ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8