ਦਿੱਲੀ ਅਤੇ ਨੇੜਲੇ ਇਲਾਕਿਆਂ ''ਚ ਲੱਗੇ ਭੂਚਾਲ ਦੇ ਹਲਕੇ ਝਟਕੇ
Wednesday, Feb 20, 2019 - 08:42 AM (IST)

ਨਵੀਂ ਦਿੱਲੀ, (ਏਜੰਸੀ)— ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਇਸ ਦੇ ਨੇੜਲੇ ਇਲਾਕਿਆਂ 'ਚ ਅੱਜ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕੇ ਸਵੇਰੇ 8 ਵਜੇ ਮਹਿਸੂਸ ਹੋਏ। ਉੱਚੀਆਂ ਇਮਾਰਤਾਂ 'ਚ ਰਹਿਣ ਵਾਲੇ ਕਈ ਲੋਕ ਸੜਕਾਂ 'ਤੇ ਆ ਗਏ। ਫਿਲਹਾਲ ਭੂਚਾਲ ਦੀ ਤੀਬਰਤਾ ਬਾਰੇ ਜਾਣਕਾਰੀ ਨਹੀਂ ਮਿਲ ਸਕੀ।