ਪਹਿਲੇ ਦਾ ਦੰਗਾ ਪ੍ਰਦੇਸ਼ ਹੁਣ ਪੂਰੀ ਦੁਨੀਆ ''ਚ ਉੱਤਰ ਪ੍ਰਦੇਸ਼ ਦੇ ਨਾਮ ਨਾਲ ਜਾਣਿਆ ਜਾਂਦਾ ਹੈ : ਯੋਗੀ
Friday, May 05, 2023 - 05:49 PM (IST)
ਹਾਪੁੜ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਲ 2017 ਤੋਂ ਪਹਿਲਾਂ ਦਾ ਉੱਤਰ ਪ੍ਰਦੇਸ਼ ਦੰਗਾ ਪ੍ਰਦੇਸ਼ ਸੀ ਅਤੇ ਅੱਜ ਪੂਰੀ ਦੁਨੀਆ 'ਚ ਇਸ ਨੂੰ ਉੱਤਰ ਪ੍ਰਦੇਸ਼ ਦੇ ਨਾਮ ਨਾਲ ਜਾਣਿਆ ਜਾ ਰਿਹਾ ਹੈ। ਯੋਗੀ ਨੇ ਹਾਪੁੜ 'ਚ ਨਗਰ ਬਾਡੀ ਚੋਣ ਪ੍ਰਚਾਰ ਲਈ ਆਯੋਜਿਤ ਜਨ ਸਭਾ 'ਚ ਕਿਹਾ,''ਸਾਲ 2017 ਤੋਂ ਪਹਿਲਾਂ ਦਾ ਉੱਤਰ ਪ੍ਰਦੇਸ਼ ਦੰਗਾ ਪ੍ਰਦੇਸ਼ ਸੀ। ਅੱਜ ਪੂਰੀ ਦੁਨੀਆ 'ਚ ਇਹ ਉੱਤਰ ਪ੍ਰਦੇਸ਼ ਦੇ ਨਾਮ ਨਾਲ ਜਾਣਿਆ ਜਾ ਰਿਹਾ ਹੈ।'' ਉਨ੍ਹਾਂ ਕਿਹਾ,''ਪ੍ਰਦੇਸ਼ 'ਚ ਤਿਉਹਾਰ ਤੋਂ ਪਹਿਲਾਂ ਕਰਫਿਊ ਲੱਗ ਜਾਂਦੇ ਸਨ। ਅੱਜ ਕਰਫਿਊ ਨਹੀਂ ਸਗੋਂ ਪ੍ਰਦੇਸ਼ ਦੇ ਹਰ ਕੋਨੇ ਤੋਂ ਕਾਂਵੜ ਯਾਤਰਾ ਨਿਕਲਦੀ ਹੈ। ਪਿਛਲੇ 6 ਸਾਲਾਂ 'ਚ ਇਕ ਹੀ ਦੰਗਾ ਨਹੀਂ ਹੋਇਆ। ਪੇਸ਼ੇਵਰ ਅਪਰਾਧੀਆਂ ਅਤੇ ਮਾਫੀਆ ਦਾ ਹਾਲ ਤਾਂ ਤੁਸੀਂ ਦੇਖ ਹੀ ਰਹੇ ਹੋ।''
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਦੇਸ਼ ਦੀ ਜਨਤਾ ਸੁਰੱਖਿਅਤ ਹੈ ਅਤੇ ਵਿਕਾਸ ਬਾਰੇ ਸੋਚ ਰਹੀ ਹੈ। ਉੱਥੇ ਹੀ ਪਰਿਵਾਰਵਾਦ ਅਤੇ ਤਮੰਚਾਵਾਦੀ ਲੋਕ ਪਰੇਸ਼ਾਨ ਹਨ। 6 ਸਾਲ ਪਹਿਲਾਂ ਸਾਡਾ ਨੌਜਵਾਨ ਆਪਣੀ ਪਛਾਣ ਲੁਕਾਉਂਦਾ ਸੀ ਪਰ ਅੱਜ ਉਹੀ ਮਾਣ ਨਾਲ ਬੋਲਦਾ ਹੈ ਕਿ ਉਹ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਉਨ੍ਹਾਂ ਕਿਹਾ ਕਿ ਹਾਪੁੜ ਤੋਂ ਕੁਝ ਦੂਰੀ 'ਤੇ ਜੇਵਰ ਅੰਤਰਰਾਸ਼ਟਰੀ ਹਵਾਈ ਅੱਡਾ ਬਣ ਰਿਹਾ ਹੈ, ਜੋ ਆਵਾਜਾਈ ਦੀ ਸਹੂਲਤ ਨੂੰ ਬਿਹਤਰ ਕਰੇਗਾ, ਉਂਝ ਤਾਂ ਹਾਪੁੜ ਦੀ ਆਪਣੀ ਪਛਾਣ ਰਹੀ ਹੈ ਅਤੇ ਕੋਈ ਵੀ ਭੋਜਨ ਹਾਪੁੜ ਦੇ ਪਾਪੜ ਦੇ ਬਿਨਾਂ ਪੂਰਾ ਨਹੀਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਿਨਾਂ ਭੋਜਨ ਦਾ ਸੁਆਦ ਹੀ ਫਿੱਕਾ ਪੈ ਜਾਂਦਾ ਹੈ। ਆਦਿਤਿਆਨਾਥ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ 'ਚ ਜਿੱਥੇ ਹਾਪੁੜ ਆਪਣੀ ਪਛਾਣ ਗੁਆ ਰਿਹਾ ਸੀ, ਉੱਥੇ ਹੀ ਸਾਡੀ ਸਰਕਾਰ ਨੇ ਹਾਪੁੜ ਨੂੰ ਮੁੜ ਤੋਂ ਗਲੋਬਲ ਪਥਾਣ ਦਿਵਾਈ ਹੈ। ਇਹੀ ਨਹੀਂ ਗੜ੍ਹਮੁਕਤੇਸ਼ਵਰ ਨੂੰ ਇਕ ਪਵਿੱਤਰ ਧਾਮ ਵਜੋਂ ਵਿਕਸਿਤ ਕਰਨ ਲਈ ਬਾਬੂਗੜ੍ਹ 'ਚ ਕੰਮ ਕੀਤਾ ਜਾ ਰਿਹਾ ਹੈ।