ਦਿੱਲੀ ''ਚ ਜਲਦ ਪੇਸ਼ ਹੋਵੇਗੀ ਈ-ਵਾਹਨ ਨੀਤੀ : ਕੇਜਰੀਵਾਲ
Saturday, Sep 07, 2019 - 01:41 PM (IST)

ਨਵੀਂ ਦਿੱਲੀ—ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਜਲਦ ਹੀ 'ਬਿਹਤਰ' ਈ-ਵਾਹਨ ਨੀਤੀ ਪੇਸ਼ ਕਰੇਗੀ। ਨੀਤੀ ਦੇ ਮਸੌਦੇ 'ਚ 2023 ਤੱਕ ਦਿੱਲੀ 'ਚ ਸਾਰੇ ਨਵੇਂ ਪੂੰਜੀਕ੍ਰਿਤ ਹੋਣ ਵਾਲੇ ਵਾਹਨਾਂ 'ਚੋਂ ਈ-ਵਾਹਨਾਂ ਦੀ ਹਿੱਸੇਦਾਰੀ 25 ਫੀਸਦੀ ਕਰਨ ਦੀ ਟੀਚਾ ਰੱਖਿਆ ਗਿਆ ਹੈ। ਇਸ ਦਾ ਮਸੌਦਾ ਪਿਛਲੇ ਸਾਲ ਨਵੰਬਰ 'ਚ ਜਾਰੀ ਕੀਤਾ ਗਿਆ ਸੀ। ਕੇਜਰੀਵਾਲ ਨੇ ਕਿਹਾ ਕਿ ਈ-ਵਾਹਨ ਨੀਤੀ ਜਲਦ ਪੇਸ਼ ਕੀਤੀ ਜਾਵੇਗੀ। ਅਸੀਂ ਸਰਵਸ਼੍ਰੇਸ਼ਠ ਨੀਤੀ ਤਿਆਰ ਕੀਤੀ ਹੈ। ਇਹ ਨੀਤੀ ਬਹੁਤ ਹੀ ਵਿਕਾਸਸ਼ੀਲ ਹੋਣ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਪਾਰਕਿੰਗ ਨੀਤੀ ਨੂੰ ਵੀ ਅਧਿਸੂਚਿਤ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸਭ ਜ਼ਰੂਰੀ ਚੀਜ਼ਾਂ ਪੂਰੀਆਂ ਹੋ ਚੁੱਕੀਆਂ ਹਨ। ਅਸੀਂ ਪਾਰਕਿੰਗ ਨੀਤੀ ਨੂੰ ਅਧਿਸੂਚਿਤ ਕਰਾਂਗੇ। ਇਸ ਮਹੀਨੇ ਦੀ ਸ਼ੁਰੂਆਤ 'ਚ ਹਾਈਕੋਰਟ ਨੇ ਸਰਕਾਰ ਨੂੰ 30 ਸਤੰਬਰ ਤੱਕ ਪਾਰਕਿੰਗ ਨੀਤੀ ਅਧਿਸੂਚਿਤ ਕਰਨ ਦਾ ਨਿਰਦੇਸ਼ ਦਿੱਤਾ ਸੀ।