ਡੀ.ਯੂ.ਐੱਸ.ਯੂ. ਚੋਣ : ਪ੍ਰਧਾਨ ਸਮੇਤ ਤਿੰਨ ਸੀਟਾਂ ''ਤੇ ABVP ਦੀ ਜਿੱਤ

09/13/2019 5:13:59 PM

ਨਵੀਂ ਦਿੱਲੀ— ਦਿੱਲੀ ਯੂਨੀਵਰਸਿਟੀ ਸਟੂਡੈਂਟ ਯੂਨੀਅਨ (ਡੀ.ਯੂ.ਐੱਸ.ਯੂ) ਦੀ ਚੋਣ 'ਚ ਆਰ.ਐੱਸ.ਐੱਸ. ਨਾਲ ਜੁੜੇ ਵਿਦਿਆਰਥੀ ਸੰਗਠਨ ਏ.ਬੀ.ਵੀ.ਪੀ. ਨੇ ਝੰਡਾ ਲਹਿਰਾਇਆ ਹੈ। ਅਖਿਲ ਭਾਰਤੀ ਵਿਦਿਆਰਥੀ ਕੌਂਸਲ ਨੂੰ ਪ੍ਰਧਾਨ, ਉੱਪ ਪ੍ਰਧਾਨ ਅਤੇ ਸੰਯੁਕਤ ਸਕੱਤਰ ਦੇ ਅਹੁਦੇ 'ਤੇ ਜਿੱਤ ਮਿਲੀ ਹੈ। ਦੂਜੇ ਪਾਸੇ ਕਾਂਗਰਸ ਨਾਲ ਜੁੜੇ ਵਿਦਿਆਰਥੀ ਸੰਗਠਨ ਐੱਨ.ਐੱਸ.ਯੂ.ਆਈ. ਨੇ ਸਕੱਤਰ ਅਹੁਦੇ 'ਤੇ ਕਬਜ਼ਾ ਕੀਤਾ ਹੈ। ਇਸ ਸਾਲ ਵੀ ਨਤੀਜਾ 2018 ਦੀ ਤਰ੍ਹਾਂ ਹੀ ਰਿਹਾ ਹੈ। ਬੀਤੇ ਸਾਲ ਵੀ ਏ.ਬੀ.ਵੀ.ਪੀ. ਨੂੰ ਤਿੰਨ ਸੀਟਾਂ ਹਾਸਲ ਹੋਈਆਂ ਸਨ, ਜੋਂ ਕਿ ਐੱਨ.ਐੱਸ.ਯੂ.ਆਈ. ਨੇ ਇਕ ਸੀਟ ਜਿੱਤੀ ਸੀ। ਜ਼ਿਕਰਯੋਗ ਹੈ ਕਿ ਦਿੱਲੀ ਯੂਨੀਵਰਸਿਟੀ ਦੀ ਰਾਜਨੀਤੀ ਨੂੰ ਰਾਜਧਾਨੀ ਸਮੇਤ ਦੇਸ਼ ਭਰ ਦੀ ਰਾਜਨੀਤੀ ਲਈ ਅਹਿਮ ਸੰਕੇਤ ਦੇ ਤੌਰ 'ਤੇ ਦੇਖਿਆ ਜਾਂਦਾ ਰਿਹਾ ਹੈ।

ਏ.ਬੀ.ਵੀ.ਪੀ. ਦੇ ਪ੍ਰਧਾਨ ਦੇ ਤੌਰ 'ਤੇ ਅਗ੍ਰਸੇਨ ਕਾਲਜ ਦੇ ਅਕਸ਼ਿਤ ਦਹੀਆ ਨੂੰ ਮੈਦਾਨ 'ਚ ਉਤਾਰਿਆ ਸੀ, ਜਦੋਂ ਕਿ ਕਾਂਗਰਸ ਦੇ ਵਿਦਿਆਰਥੀ ਸੰਗਠਨ ਐੱਨ.ਐੱਸ.ਯੂ.ਆਈ. ਨੇ ਮਹਿਲਾ ਉਮੀਦਵਾਰ 'ਤੇ ਦਾਅ ਲਗਾਉਂਦੇ ਹੋਏ ਚੇਤਨਾ ਤਿਆਗੀ ਨੂੰ ਮੌਕਾ ਦਿੱਤਾ ਸੀ। ਖੱਬੇ ਪੱਖੀ ਸੰਗਠਨ ਆਈਸਾ ਤੋਂ ਦਾਮਿਨੀ ਕਾਈਨ ਚੋਣਾਵੀ ਸਮਰ 'ਚ ਸਨ, ਜਦੋਂ ਕਿ ਏ.ਆਈ.ਡੀ.ਐੱਸ.ਓ. ਤੋਂ ਰੋਸ਼ਨੀ ਨੇ ਚੋਣ ਲੜੀ ਸੀ।

ਜ਼ਿਕਰਯੋਗ ਹੈ ਕਿ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਘ ਦੇ ਚੋਣ ਲਈ ਵੀਰਵਾਰ ਨੂੰ ਵੋਟਿੰਗ ਹੋਈ ਸੀ। ਦਿੱਲੀ ਯੂਨੀਵਰਸਿਟੀ 'ਚ ਮੁੱਖ ਤੌਰ 'ਤੇ ਏ.ਬੀ.ਵੀ.ਪੀ. ਅਤੇ ਐੱਨ.ਐੱਸ.ਯੂ.ਆਈ. ਦਰਮਿਆਨ ਮੁਕਾਬਲਾ ਹੁੰਦਾ ਹੈ।


DIsha

Content Editor

Related News