ਹਰਿਆਣਾ 'ਚ ਸਾਂਝੇਦਾਰੀ 'ਤੇ ਹੋਵੇਗਾ ਸਮਰਥਨ: ਦੁਸ਼ਯੰਤ

10/25/2019 4:28:37 PM

ਚੰਡੀਗੜ੍ਹ—ਜਨਨਾਇਕ ਜਨਤਾ ਪਾਰਟੀ ਦੇ ਵਿਧਾਇਕ ਦੁਸ਼ਯੰਤ ਚੌਟਾਲਾ ਨੇ ਹਰਿਆਣਾ 'ਚ ਕਿਸੇ ਵੀ ਪਾਰਟੀ ਨਾਲ ਗਠਜੋੜ 'ਤੇ ਹੁਣ ਤੱਕ ਪੱਤੇ ਨਹੀਂ ਖੋਲ੍ਹੇ ਹਨ ਪਰ ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਉਹ ਕਿਸੇ ਪਾਰਟੀ ਨੂੰ ਸਮਰਥਨ ਦੇਣਗੇ ਤਾਂ ਉਹ ਸਾਂਝੇਦਾਰੀ ਦੇ ਆਧਾਰ 'ਤੇ ਹੋਵੇਗੀ। ਦੱਸ ਦੇਈਏ ਕਿ ਦੁਸ਼ਯੰਤ ਚੌਟਾਲਾ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਉਨ੍ਹਾਂ ਨੂੰ ਪਾਰਟੀ ਨੇ ਵਿਧਾਇਕ ਦਲ ਦੇ ਨੇਤਾ ਚੁਣ ਲਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਅੱਜ ਅਸੀਂ ਆਪਣੇ ਸਾਥੀਆਂ ਨਾਲ ਚਰਚਾ ਕੀਤੀ ਹੈ ਕਿ ਗਠਜੋੜ ਕਾਂਗਰਸ ਨੂੰ ਦਿੱਤਾ ਜਾਵੇਗਾ ਜਾਂ ਭਾਜਪਾ ਨੂੰ। ਉਨ੍ਹਾਂ ਦੇ ਕੁਝ ਸਾਥੀਆਂ ਨੇ ਕਾਂਗਰਸ ਦੀ ਸਲਾਹ ਦਿੱਤੀ ਹੈ ਅਤੇ ਕੁਝ ਨੇ ਭਾਜਪਾ ਦੇ ਨਾਲ ਸਰਕਾਰ ਬਣਾਉਣ ਦੀ ਸਲਾਹ ਦਿੱਤੀ ਹੈ।

ਦੁਸ਼ਯੰਤ ਚੌਟਾਲਾ ਨੇ ਕਿਹਾ ਹੈ ਕਿ ਸੂਬੇ ਦੇ ਵਿਕਾਸ ਲਈ ਜੇ. ਜੇ. ਪੀ ਦਾ ਜੋ ਉਦੇਸ਼ ਰਿਹਾ ਹੈ ਕਿ ਹਰਿਆਣਾ 'ਚ ਪੈਦਾ ਹੋਣ ਵਾਲੇ ਰੋਜ਼ਗਾਰਾਂ 'ਚ ਨੌਜਾਵਾਨਾਂ ਨੂੰ 75 ਫੀਸਦੀ ਹਿੱਸੇਦਾਰੀ ਦੇਣਾ, ਬੁਢਾਪਾ ਪੈਨਸ਼ਨ ਆਦਿ ਵਿਸ਼ਿਆ ਨੂੰ ਪਹਿਲ ਦੇਣ ਵਾਲੀ ਪਾਰਟੀ ਦੇ ਨਾਲ ਹੀ ਜੇ.ਜੇ.ਪੀ ਸੂਬੇ 'ਚ ਸਰਕਾਰ ਬਣਾਉਣ ਦਾ ਕੰਮ ਕਰੇਗੀ। ਉਨ੍ਹਾਂ ਨੇ ਕਿਹਾ ਹੈ ਕਿ ਜੋ ਵੀ ਪਾਰਟੀ ਜੇ.ਜੇ.ਪੀ ਦੇ ਏਜੰਡੇ ਨੂੰ ਪਹਿਲ ਦੇਵੇਗੀ, ਜੇ.ਜੇ.ਪੀ ਉਸ ਨੂੰ ਸਰਕਾਰ ਬਣਾਉਣ 'ਚ ਸਹਿਯੋਗ ਦੇਵੇਗੀ।


Iqbalkaur

Content Editor

Related News