ਉਚਾਨਾ ਹਲਕੇ ਤੋਂ ਦੁਸ਼ਯੰਤ ਚੌਟਾਲਾ ਹੋਣਗੇ JJP ਉਮੀਦਵਾਰ: ਨੈਨਾ

Friday, Sep 20, 2019 - 02:07 PM (IST)

ਉਚਾਨਾ ਹਲਕੇ ਤੋਂ ਦੁਸ਼ਯੰਤ ਚੌਟਾਲਾ ਹੋਣਗੇ JJP ਉਮੀਦਵਾਰ: ਨੈਨਾ

ਜੀਂਦ—ਹਰਿਆਣਾ ਵਿਧਾਨ ਸਭਾ ਚੋਣਾਂ ਲਈ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ) ਨੇਤਾ ਦੁਸ਼ਯੰਤ ਚੌਟਾਲਾ ਉਚਾਨਾ ਵਿਧਾਨ ਸਭਾ ਤੋਂ ਚੋਣ ਉਮੀਦਵਾਰ ਹੋਣਗੇ। ਦੱਸ ਦੇਈਏ ਕਿ ਇਸ ਗੱਲ ਦਾ ਐਲਾਨ ਉਸ ਸਮੇਂ ਕੀਤਾ ਗਿਆ ਜਦ ਇੱਥੇ 22 ਸਤੰਬਰ ਨੂੰ ਰੋਹਤਕ 'ਚ ਜਨਨਾਇਕ ਜਨਤਾ ਪਾਰਟੀ ਵੱਲੋਂ ਆਯੋਜਿਤ ਸਵ. ਦੇਵੀਲਾਲ ਦੀ ਜਯੰਤੀ 'ਤੇ ਸਨਮਾਨ ਸਮਾਰੋਹ ਨੂੰ ਲੈ ਕੇ ਜੇ.ਜੇ.ਪੀ ਮਹਿਲਾ ਨੇਤਾ ਅਤੇ ਸਾਬਕਾ ਵਿਧਾਇਕ ਨੈਨਾ ਚੌਟਾਲਾ ਨੇ ਉਚਾਨਾ ਹਲਕਾ ਦਾ ਦੌਰਾ ਕੀਤਾ। ਇੱਥੇ ਪਹੁੰਚਣ 'ਤੇ ਵਰਕਰਾਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਹੈ ਕਿ ਇਹ ਦੁਸ਼ਯੰਤ ਚੌਟਾਲਾ ਦੀ ਕਰਮ ਭੂਮੀ ਹੈ। ਇੱਥੇ ਦੇ ਲੋਕਾਂ ਨੇ ਰਾਜਨੀਤੀ 'ਚ ਬੁਰਾ ਸਮੇਂ ਦੌਰਾਨ ਸਾਥ ਦਿੱਤਾ ਹੈ। ਉਨ੍ਹਾਂ ਦਾ ਅਹਿਸਾਨ ਕਦੀ ਵੀ ਸਾਡਾ ਪਰਿਵਾਰ ਭੁਲਾ ਨਹੀਂ ਸਕਦਾ ਹੈ। ਇੱਥੋ ਦੇ ਲੋਕਾਂ ਨੇ ਹਰ ਵਾਰ ਰਾਜਨੀਤੀ ਤਾਕਤ ਦੇਣ ਦਾ ਕੰਮ ਕੀਤਾ ਹੈ।

ਭਾਜਪਾ ਦੇ ਇਸ ਵਾਰ 75 ਵਾਰ ਨਾਅਰੇ 'ਤੇ ਬੋਲਦੇ ਹੋਏ ਨੈਨਾ ਚੌਟਾਲਾ ਨੇ ਕਿਹਾ ਹੈ ਕਿ ਇਸ ਵਾਰ ਸੂਬੇ ਦੇ ਲੋਕ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਦਾ ਕੰਮ ਕਰਨਗੇ। ਉਨ੍ਹਾਂ ਨੇ ਕਿਹਾ ਹੈ ਕਿ ਮਹਿਲਾ ਉਮੀਦਵਾਰ ਨੂੰ ਜੇ. ਜੇ. ਪੀ ਚੋਣ 'ਚ ਤਰਜੀਹ ਦੇਵੇਗੀ। ਸੱਤ ਉਮੀਦਵਾਰ ਜੋ ਐਲਾਨ ਕੀਤੇ ਗਏ ਹਨ ਉਨ੍ਹਾਂ 'ਚ ਇੱਕ ਮਹਿਲਾ ਵੀ ਹੈ। ਇਸ ਦੇ ਨਾਲ ਹੀ ਬਸਪਾ ਗਠਜੋੜ ਟੁੱਟਣ 'ਤੇ ਬੋਲਦੇ ਹੋਏ ਨੈਨਾ ਚੌਟਾਲਾ ਨੇ ਕਿਹਾ ਹੈ ਕਿ ਗਠਜੋੜ ਦੇ ਟੁੱਟਣ ਨਾਲ ਜੇ. ਜੇ. ਪੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਇਸ ਤੋਂ ਇਲਾਵਾ ਨੈਨਾ ਚੌਟਾਲਾ ਨੇ ਕਿਹਾ ਹੈ ਕਿ ਜਿੰਨੇ ਵੀ ਅਤਿਆਚਾਰ ਔਰਤਾਂ 'ਤੇ ਹੋ ਰਹੇ ਹਨ, ਇੰਨੇ ਕਿਸੇ ਸਰਕਾਰ 'ਚ ਨਹੀਂ ਹੋਏ ਹਨ। ਅੱਜ ਵੀ ਚਾਹੇ ਕੋਈ ਧਰਨਾ ਦੇਵੇ, ਪ੍ਰਦਰਸ਼ਨ ਕਰੇ ਪਰ ਇਹ ਸਰਕਾਰ ਕਿਸੇ ਦੀ ਸੁਣਨ ਵਾਲੀ ਨਹੀਂ ਹੈ। ਅੱਜ ਸੂਬਾ ਵਿਕਾਸ 'ਚ ਨਹੀਂ ਬਲਕਿ ਬੇਰੋਜਗਾਰੀ 'ਚ ਨੰਬਰ ਵਨ ਬਣ ਚੁੱਕਾ ਹੈ।


author

Iqbalkaur

Content Editor

Related News