CM ਨਾਇਬ ਸੈਣੀ ਨੂੰ ਦੁਸ਼ਯੰਤ ਚੌਟਾਲਾ ਦਾ ਚੈਲੰਜ, ਕਿਹਾ- ''ਵਾਕਿਫ ਹੋ ਜਾਓਗੇ ਹਰਿਆਣਾ ਦੇ ਹਾਲ ਤੋਂ...''

Thursday, Aug 22, 2024 - 03:06 PM (IST)

ਚੰਡੀਗੜ੍ਹ- ਹਰਿਆਣਾ ਵਿਧਾਨ ਸਭਾ ਚੋਣਾਂ ਦਾ ਐਲਾਨ ਹੁੰਦੇ ਹੀ ਹਰਿਆਣਾ ਵਿਚ ਸਿਆਸੀ ਹਲ-ਚਲ ਵੀ ਤੇਜ਼ ਹੋ ਗਈ ਹੈ। ਦੁਸ਼ਯੰਤ ਚੌਟਾਲਾ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ 'ਤੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਸ਼ਾਇਰਾਨਾ ਅੰਦਾਜ਼ 'ਚ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਉਨ੍ਹਾਂ ਨੇ ਲਿਖਿਆ ਕਿ ਵਾਕਿਫ ਹੋ ਜਾਓਗੇ ਹਰਿਆਣਾ ਦੇ ਹਾਲ ਤੋਂ, ਤੁਸੀਂ ਚੋਣ ਲੜ ਕੇ ਵੇਖੋ ਕਰਨਾਲ ਤੋਂ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਪੋਸਟ ਰਾਹੀਂ ਮੁੱਖ ਮੰਤਰੀ ਸੈਣੀ ਨੂੰ ਟੈਗ ਵੀ ਕੀਤਾ ਹੈ।

PunjabKesari

ਜ਼ਿਕਰਯੋਗ ਹੈ ਕਿ ਚੌਟਾਲਾ ਨੇ ਕਾਂਗਰਸ ਨੂੰ ਰਾਜ ਸਭਾ ਜ਼ਿਮਨੀ ਚੋਣ 'ਚ ਉਮੀਦਵਾਰ ਖੜ੍ਹੇ ਕਰਨ ਦੀ ਵੀ ਚੁਣੌਤੀ ਦਿੱਤੀ ਹੈ। ਪਾਰਟੀ ਵਿਧਾਇਕਾਂ ਦੇ ਅਸਤੀਫੇ ਦਾ ਹਵਾਲਾ ਦਿੰਦੇ ਹੋਏ ਦੁਸ਼ਯੰਤ ਚੌਟਾਲਾ ਨੇ ਕਿਹਾ ਹੈ ਕਿ 21 ਅਗਸਤ ਹਰਿਆਣਾ ਰਾਜ ਸਭਾ ਜ਼ਿਮਨੀ ਚੋਣ ਲਈ ਨਾਮਜ਼ਦਗੀ ਦੀ ਆਖਰੀ ਤਾਰੀਖ਼ ਸੀ। ਹੁਣ ਤਾਂ ਸਾਡੇ 4-5 ਵਿਧਾਇਕ ਵੀ ਕਾਂਗਰਸੀ ਬਣ ਗਏ ਹਨ। ਹੁਣ ਕਾਂਗਰਸੀ ਉਮੀਦਵਾਰ ਚੋਣ ਜਿੱਤਣ ਦੇ ਨੇੜੇ ਹਨ। ਜੇਕਰ ਭੁਪਿੰਦਰ ਹੁੱਡਾ ਦਾ ਭਾਜਪਾ ਨਾਲ ਕੋਈ ਗਠਜੋੜ ਨਹੀਂ ਹੈ ਤਾਂ ਉਨ੍ਹਾਂ ਨੂੰ ਰਾਜ ਸਭਾ ਚੋਣਾਂ ਵਿਚ ਉਮੀਦਵਾਰ ਖੜ੍ਹਾ ਕਰਨਾ ਚਾਹੀਦਾ ਹੈ। ਅਸੀਂ ਪਹਿਲਾਂ ਹੀ ਭਾਜਪਾ ਖਿਲਾਫ਼ ਵੋਟ ਦੇਣ ਦਾ ਵਾਅਦਾ ਕਰ ਚੁੱਕੇ ਹਾਂ।

ਦੱਸ ਦੇਈਏ ਕਿ ਹਰਿਆਣਾ ਦੀ ਰਾਜ ਸਭਾ ਸੀਟ ਭੁਪਿੰਦਰ ਹੁੱਡਾ ਦੇ ਪੁੱਤਰ ਦੀਪੇਂਦਰ ਹੁੱਡਾ ਦੇ ਅਸਤੀਫੇ ਤੋਂ ਬਾਅਦ ਖਾਲੀ ਹੋ ਗਈ ਹੈ। ਦੀਪੇਂਦਰ ਹੁੱਡਾ ਨੇ ਲੋਕ ਸਭਾ ਚੋਣਾਂ 'ਚ ਰੋਹਤਕ ਤੋਂ ਜਿੱਤ ਦਰਜ ਕੀਤੀ ਹੈ। ਇਨ੍ਹੀਂ ਦਿਨੀਂ ਉਹ ਕਾਂਗਰਸ ਦੀ 'ਹਰਿਆਣਾ ਮਾਂਗੇ ਹਿਸਾਬ' ਯਾਤਰਾ ਨੂੰ ਲੈ ਕੇ ਲੋਕਾਂ ਵਿਚਕਾਰ ਹਨ।


Tanu

Content Editor

Related News