ਮੈਚ ਦੌਰਾਨ ਪਿਤਾ ਨੂੰ ਧੀ ਦੇ ਰਿਸ਼ਤੇ ਲਈ ਆਇਆ ਮੈਸੇਜ, ਹੈਰਾਨ ਕਰਨ ਵਾਲਾ ਰਿਪਲਾਈ ਹੋਇਆ ਵਾਇਰਲ

Monday, Jul 01, 2024 - 01:21 PM (IST)

ਮੈਚ ਦੌਰਾਨ ਪਿਤਾ ਨੂੰ ਧੀ ਦੇ ਰਿਸ਼ਤੇ ਲਈ ਆਇਆ ਮੈਸੇਜ, ਹੈਰਾਨ ਕਰਨ ਵਾਲਾ ਰਿਪਲਾਈ ਹੋਇਆ ਵਾਇਰਲ

ਨੈਸ਼ਨਲ ਡੈਸਕ : ਟੀ-20 ਵਿਸ਼ਵ ਕੱਪ 'ਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਯੋਗ ਹੈ। ਦੇਸ਼ ਵਿਚ ਹਰ ਕੋਈ ਬਹੁਤ ਖੁਸ਼ ਹੈ ਅਤੇ ਵਿਸ਼ਵ ਕੱਪ ਦੀ ਜਿੱਤ ਦਾ ਜਸ਼ਨ ਮਨਾ ਰਿਹਾ ਹੈ। ਅਸਲੀ ਕ੍ਰਿਕੇਟ ਪ੍ਰੇਮੀ ਤਾਂ ਮੈਚ ਦੌਰਾਨ ਆਪਣੀਆਂ ਨਜ਼ਰਾਂ ਸਿਰਫ਼ ਟੀਵੀ 'ਤੇ ਟਿਕਾਈ ਰੱਖਦਾ ਹੈ। ਇਸ ਦੌਰਾਨ ਹਾਲ ਹੀ 'ਚ ਇਸ ਗੱਲ ਦਾ ਸਬੂਤ ਇਕ ਕ੍ਰਿਕਟ ਪ੍ਰਸ਼ੰਸਕ ਨੇ ਦਿੱਤਾ, ਜਿਸ ਨੂੰ ਉਸ ਦੀ ਧੀ ਦੇ ਵਿਆਹ ਲਈ ਰਿਸ਼ਤਾਇਆ। ਇਸ ਰਿਸ਼ਤੇ ਦਾ ਉਸ ਪਿਤਾ ਵਲੋਂ ਬੜੇ ਖੂਬਸੂਰਤ ਤਰੀਕੇ ਨਾਲ ਜਵਾਬ ਦਿੱਤਾ ਗਿਆ। ਪਿਤਾ ਨੇ ਰਿਸ਼ਤੇ ਲਈ ਆਏ ਮੈਸੇਜ ਦਾ ਜੋ ਜਵਾਬ ਦਿੱਤਾ, ਉਸ ਨੂੰ ਪੜ੍ਹ ਕੇ ਤੁਸੀਂ ਹੈਰਾਨ ਹੋ ਜਾਵੋਗੇ। 

ਇਹ ਵੀ ਪੜ੍ਹੋ - ਵੱਡੀ ਖ਼ਬਰ : ਹੁਣ ਰਾਜਕੋਟ ਹਵਾਈ ਅੱਡੇ ਦੀ ਡਿੱਗ ਪਈ ਛੱਤ, ਪਈਆਂ ਭਾਜੜਾਂ, PM ਮੋਦੀ ਨੇ ਕੀਤਾ ਸੀ ਉਦਘਾਟਨ

PunjabKesari

ਹਾਲ ਹੀ 'ਚ ਟਵਿੱਟਰ ਅਕਾਊਂਟ @mufaddal_vohra 'ਤੇ ਇਕ ਮੋਬਾਇਲ ਸਕ੍ਰੀਨ ਦੀ ਇਕ ਫੋਟੋ ਸ਼ੇਅਰ ਕੀਤੀ ਗਈ ਹੈ, ਜਿਸ 'ਚ ਦੋ ਲੋਕਾਂ ਵਿਚਾਲੇ ਹੋਈ ਗੱਲਬਾਤ ਨੂੰ ਦਿਖਾਇਆ ਗਿਆ ਹੈ। ਹਾਲਾਂਕਿ ਇਹ ਸੰਦੇਸ਼ ਕਿੰਨਾ ਸੱਚ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਵਾਇਰਲ ਹੋ ਰਹੇ ਇਸ ਮੋਬਾਈਲ ਸਕ੍ਰੀਨਸ਼ੌਟ ਵਿਚ ਵਿਖਾਇਆ ਗਿਆ ਹੈ ਕਿ ਕਿਵੇਂ ਇੱਕ ਪਿਤਾ ਨੇ ਕ੍ਰਿਕਟ ਮੈਚ ਦੌਰਾਨ ਆਪਣੀ ਧੀ ਦੇ ਰਿਸ਼ਤੇ ਬਾਰੇ ਵਿਅੰਗਾਤਮਕ ਟਿੱਪਣੀ ਕੀਤੀ ਹੈ। ਇਸ ਸੰਦਰਭ 'ਚ ਮਿਲਿਆ ਖ਼ਬਰਾਂ ਮੁਤਾਬਕ ਲੜਕੇ ਨੇ Shaadi.com 'ਤੇ ਇਕ ਕੁੜੀ ਦੀ ਪ੍ਰੋਫਾਈਲ ਦੇਖੀ ਸੀ, ਜਿਸ ਤੋਂ ਬਾਅਦ ਉਸ ਦੇ ਪਿਤਾ ਨੂੰ ਰਿਸ਼ਤੇ ਲਈ ਮੈਸੇਜ ਕਰ ਦਿੱਤਾ।

ਇਹ ਵੀ ਪੜ੍ਹੋ - Delhi Airport Accident: ਚਸ਼ਮਦੀਦ ਨੇ ਦੱਸਿਆ ਕਿਵੇਂ ਕਾਰਾਂ 'ਤੇ ਲੋਹੇ ਦੇ ਪਿੱਲਰ ਡਿੱਗਣ ਨਾਲ ਮਚੀ ਹਫ਼ੜਾ-ਦਫ਼ੜੀ

ਕੁੜੀ ਦੇ ਪਿਤਾ ਨੂੰ ਭੇਜੇ ਮੈਸੇਜ 'ਚ ਮੁੰਡੇ ਨੇ ਲਿਖਿਆ ਸੀ ਕਿ ਉਸ ਨੂੰ ਕੁੜੀ ਪਸੰਦ ਆਈ ਹੈ ਅਤੇ ਉਹ ਉਸ ਨੂੰ ਚੰਗਾ ਮੇਲ ਸਮਝਦਾ ਹੈ। ਕੁੜੀ ਦੇ ਪਿਤਾ ਨੇ ਜਵਾਬ ਦਿੱਤਾ ਕਿ ਉਹ ਪ੍ਰਿਅੰਕਾ ਦੇ ਪਿਤਾ ਹਨ ਅਤੇ ਮੈਚ ਤੋਂ ਬਾਅਦ ਗੱਲ ਕਰਨਗੇ। ਉਹ ਮਜ਼ਾਕ ਵਿਚ ਇਹ ਵੀ ਕਹਿੰਦਾ ਹੈ ਕਿ ਉਹ ਮੈਚ ਵਿਚ ਇੰਨਾ ਰੁੱਝਿਆ ਹੋਇਆ ਸੀ ਕਿ ਉਹ ਆਪਣੀ ਧੀ ਦਾ ਵਿਆਹ ਮੁਲਤਵੀ ਕਰਨ ਲਈ ਤਿਆਰ ਸੀ। ਇਸ ਘਟਨਾ ਨੂੰ ਲੈ ਕੇ ਲੋਕਾਂ ਨੇ ਇੰਟਰਨੈੱਟ 'ਤੇ ਵਿਵਾਦਿਤ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਕੁਝ ਲੋਕ ਇਸ ਨੂੰ ਹਾਸੋਹੀਣਾ ਮੰਨਦੇ ਹਨ ਜਦਕਿ ਕੁਝ ਨੇ ਇਸ ਨੂੰ ਰਿਐਲਿਟੀ ਸ਼ੋਅ ਦੀ ਤਰ੍ਹਾਂ ਮੰਨਿਆ ਹੈ। ਆਖਿਰ ਇਹ ਘਟਨਾ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਇਹ ਵੀ ਪੜ੍ਹੋ - ਵਸੰਤ ਵਿਹਾਰ 'ਚ ਕਹਿਰ ਬਣਕੇ ਵਰ੍ਹਿਆ ਮੀਂਹ, ਕੰਧ ਡਿੱਗਣ ਨਾਲ 8 ਲੋਕਾਂ ਦੀ ਮੌਤ, 3 ਲਾਸ਼ਾਂ ਬਰਾਮਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News