ਭੈਣ ਦੀ ਮੰਗਣੀ ਦੌਰਾਨ ਭਰਾ ਨੇ ਕਰ'ਤੀ ਫਾਇਰਿੰਗ, 7 ਸਾਲਾ ਮਾਸੂਮ ਦੀ ਮੌਤ; 2 ਬੱਚੇ ਜ਼ਖਮੀ

Monday, Oct 07, 2024 - 11:07 PM (IST)

ਭੈਣ ਦੀ ਮੰਗਣੀ ਦੌਰਾਨ ਭਰਾ ਨੇ ਕਰ'ਤੀ ਫਾਇਰਿੰਗ, 7 ਸਾਲਾ ਮਾਸੂਮ ਦੀ ਮੌਤ; 2 ਬੱਚੇ ਜ਼ਖਮੀ

ਨੈਸ਼ਨਲ ਡੈਸਕ - ਯੂ.ਪੀ. ਦੇ ਪ੍ਰਯਾਗਰਾਜ ਜ਼ਿਲ੍ਹੇ ਵਿੱਚ ਹੋਈ ਗੋਲੀਬਾਰੀ ਵਿੱਚ ਸੱਤ ਸਾਲਾ ਬੱਚੇ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ ਅਤੇ ਦੋ ਬੱਚੇ ਗੰਭੀਰ ਜ਼ਖਮੀ ਹਨ। ਦੋਵਾਂ ਦਾ ਨੇੜਲੇ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਇਹ ਗੋਲੀਬਾਰੀ ਥਾਣਾ ਖੇਤਰ ਦੇ ਇੱਕ ਮੈਰਿਜ ਲਾਅਨ ਵਿੱਚ ਆਯੋਜਿਤ ਸਗਾਈ ਸਮਾਰੋਹ ਦੌਰਾਨ ਹੋਈ। ਫਿਲਹਾਲ ਪੁਲਸ ਟੀਮ ਮੌਕੇ 'ਤੇ ਪਹੁੰਚ ਕੇ ਜਾਂਚ ਕਰ ਰਹੀ ਹੈ। ਗੋਲੀ ਚਲਾਉਣ ਵਾਲੀ ਲੜਕੀ ਦਾ ਭਰਾ ਫਰਾਰ ਹੈ।

ਮੰਗਣੀ ਸਮਾਰੋਹ ਕਰਛਨਾ ਦੇ ਇਕ ਮੈਰਿਜ ਲਾਅਨ 'ਚ ਆਯੋਜਿਤ ਕੀਤਾ ਗਿਆ ਸੀ। ਲੜਕੀ ਅਤੇ ਲੜਕੇ ਦੋਵਾਂ ਪੱਖਾਂ ਦੇ ਰਿਸ਼ਤੇਦਾਰ ਅਤੇ ਦੋਸਤ ਆਏ ਹੋਏ ਸਨ। ਦੋਵੇਂ ਪਾਸੇ ਖੁਸ਼ੀ ਦਾ ਮਾਹੌਲ ਸੀ। ਹਰ ਕੋਈ ਖਾਣ-ਪੀਣ ਦਾ ਆਨੰਦ ਲੈ ਰਿਹਾ ਸੀ। ਇਸ ਦੌਰਾਨ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਮੰਗਣੀ ਦੀ ਰਸਮ ਮੌਕੇ ਹੀ ਅਚਾਨਕ ਲੜਕੀ ਦਾ ਭਰਾ 12 ਬੋਰ ਦੀ ਬੰਦੂਕ ਲੈ ਕੇ ਆ ਗਿਆ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਗੋਲੀਬਾਰੀ ਦੌਰਾਨ 7 ਸਾਲਾ ਮਾਸੂਮ ਕਾਰਤੀਕੇਅ ਨੂੰ ਗੋਲੀ ਲੱਗ ਗਈ। ਗੋਲੀ ਲੱਗਣ ਨਾਲ ਕਾਰਤੀਕੇਯ ਦੀ ਮੌਕੇ 'ਤੇ ਹੀ ਮੌਤ ਹੋ ਗਈ। 11 ਸਾਲ ਦੇ ਆਯੂਸ਼ ਅਤੇ 10 ਸਾਲ ਦੀ ਅਰਾਧਨਾ ਨੂੰ ਵੀ ਗੋਲੀਆਂ ਲੱਗੀਆਂ, ਜਿਸ ਕਾਰਨ ਦੋਵੇਂ ਗੰਭੀਰ ਜ਼ਖਮੀ ਹੋ ਗਏ। ਦੋਵਾਂ ਨੂੰ ਤੁਰੰਤ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਘਟਨਾ ਤੋਂ ਬਾਅਦ ਲੜਕੀ ਦਾ ਭਰਾ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਪੁਲਸ ਟੀਮ ਉਸ ਦੀ ਭਾਲ 'ਚ ਲੱਗੀ ਹੋਈ ਹੈ।


author

Inder Prajapati

Content Editor

Related News