ਕ੍ਰੋਏਸ਼ੀਆ ਦੇ ਸਕੂਲ ''ਚ ਚਾਕੂ ਨਾਲ ਹਮਲੇ ''ਚ 7 ਸਾਲਾ ਬੱਚੀ ਦੀ ਮੌਤ, ਹਮਲਾਵਰ ਹਿਰਾਸਤ ''ਚ ਲਿਆ
Saturday, Dec 21, 2024 - 04:56 AM (IST)
ਜ਼ਗਰੇਬ (ਕ੍ਰੋਏਸ਼ੀਆ) : ਕ੍ਰੋਏਸ਼ੀਆ ਦੀ ਰਾਜਧਾਨੀ ਜ਼ਗਰੇਬ ਦੇ ਇਕ ਸਕੂਲ ਵਿਚ ਸ਼ੁੱਕਰਵਾਰ ਨੂੰ ਚਾਕੂ ਨਾਲ ਕੀਤੇ ਗਏ ਹਮਲੇ ਵਿਚ ਇਕ 7 ਸਾਲ ਦੀ ਬੱਚੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਸ ਹਮਲੇ 'ਚ 2 ਅਧਿਆਪਕ ਅਤੇ 5 ਹੋਰ ਵਿਦਿਆਰਥੀ ਵੀ ਜ਼ਖਮੀ ਹੋ ਗਏ। ਇਹ ਹਮਲਾ ਰਾਜਧਾਨੀ ਜ਼ਗਰੇਬ ਦੇ ਪ੍ਰੀਕੋ ਇਲਾਕੇ ਦੇ ਪ੍ਰੀਕੋ ਐਲੀਮੈਂਟਰੀ ਸਕੂਲ ਵਿਚ ਹੋਇਆ। ਕ੍ਰੋਏਸ਼ੀਆ ਦੇ ਰਾਜ ਪ੍ਰਸਾਰਕ ਹਿਨਾ ਨੇ ਦੱਸਿਆ ਕਿ ਸੱਤ ਜ਼ਖ਼ਮੀ ਲੋਕ ਹਸਪਤਾਲ ਵਿਚ ਹਨ, ਜਿਨ੍ਹਾਂ ਵਿਚ 5 ਬੱਚੇ ਅਤੇ 2 ਜ਼ਖ਼ਮੀ ਅਧਿਆਪਕ ਸ਼ਾਮਲ ਹਨ।
ਪੁਲਸ ਨੇ ਦੱਸਿਆ ਕਿ ਹਮਲਾ ਪ੍ਰੀਕੋ ਐਲੀਮੈਂਟਰੀ ਸਕੂਲ ਵਿਚ ਸਵੇਰੇ 9:50 ਵਜੇ ਹੋਇਆ। ਉਨ੍ਹਾਂ ਨੇ ਹਮਲਾਵਰ ਨੂੰ ਬਾਲਗ ਦੱਸਿਆ ਅਤੇ ਕਿਹਾ ਕਿ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਕ੍ਰੋਏਸ਼ੀਆ ਦੇ ਪ੍ਰਧਾਨ ਮੰਤਰੀ ਆਂਦਰੇਜ ਪਲੇਨਕੋਵਿਕ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਕ 19 ਸਾਲਾ ਵਿਦਿਆਰਥੀ ਨੇ ਕਲਾਸ ਰੂਮ ਵਿਚ ਦਾਖਲ ਹੋ ਕੇ ਇਕ ਵਿਦਿਆਰਥੀ ਦੀਆਂ ਅੱਖਾਂ ਵਿਚ ਚਾਕੂ ਮਾਰ ਦਿੱਤਾ ਜਿਸ ਕਾਰਨ ਬੱਚੇ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਰੂਸ ਦੇ ਰਿਲਸਕ 'ਚ ਯੂਕ੍ਰੇਨ ਨੇ ਕੀਤਾ ਮਿਜ਼ਾਈਲ ਹਮਲਾ, ਮਾਸੂਮ ਬੱਚੇ ਸਮੇਤ 6 ਲੋਕਾਂ ਦੀ ਮੌਤ
ਬੱਚਿਆਂ ਨੂੰ ਸਕੂਲ ਦੀ ਇਮਾਰਤ ਤੋਂ ਭੱਜਦੇ ਹੋਏ ਵੇਖਿਆ ਗਿਆ
ਇਸ ਦੌਰਾਨ ਕ੍ਰੋਏਸ਼ੀਅਨ ਮੀਡੀਆ ਵੱਲੋਂ ਜਾਰੀ ਵੀਡੀਓ ਫੁਟੇਜ ਵਿਚ ਬੱਚੇ ਸਕੂਲ ਦੀ ਇਮਾਰਤ ਤੋਂ ਭੱਜਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਵਿਚ ਇਕ ਮੈਡੀਕਲ ਹੈਲੀਕਾਪਟਰ ਨੂੰ ਸਕੂਲ ਦੇ ਵਿਹੜੇ ਵਿਚ ਉਤਰਦਾ ਦਿਖਾਇਆ ਗਿਆ ਹੈ। ਇਸ ਪ੍ਰਾਇਮਰੀ ਸਕੂਲ 'ਚ ਚਾਕੂ ਨਾਲ ਲੈਸ ਹਮਲਾਵਰ ਵੱਲੋਂ ਅਧਿਆਪਕਾਂ ਅਤੇ ਵਿਦਿਆਰਥੀਆਂ 'ਤੇ ਹਮਲਾ ਕਰਨ ਤੋਂ ਬਾਅਦ ਪੂਰੀ ਰਾਜਧਾਨੀ 'ਚ ਮਾਹੌਲ ਖਰਾਬ ਹੋ ਗਿਆ ਹੈ। ਹਾਲਾਂਕਿ ਪੁਲਿਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਹਮਲਾਵਰ ਦੀ ਉਮਰ 18 ਸਾਲ ਸੀ
ਜ਼ਗਰੇਬ ਪੁਲਸ ਨੇ ਦੱਸਿਆ ਕਿ ਹਮਲਾਵਰ ਪੁਲਸ ਦੀ ਹਿਰਾਸਤ ਵਿਚ ਹੈ ਅਤੇ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸਿਹਤ ਮੰਤਰੀ ਇਰੇਨਾ ਹਾਰਟਿਕ ਨੇ ਕਿਹਾ ਕਿ ਹਮਲਾਵਰ ਦੀ ਉਮਰ 18 ਸਾਲ ਤੋਂ ਵੱਧ ਸੀ, ਜਦਕਿ ਕੁਝ ਮੀਡੀਆ ਨੇ ਉਸ ਦੀ ਉਮਰ 19 ਸਾਲ ਦੱਸੀ ਹੈ। ਕਰੋਸ਼ੀਆ ਦੱਖਣ ਪੂਰਬੀ ਯੂਰਪ ਵਿੱਚ ਸਥਿਤ ਇੱਕ ਛੋਟਾ ਦੇਸ਼ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8