ਉੱਤਰਾਖੰਡ : ਚਾਰ ਧਾਮ ਯਾਤਰਾ ਦੌਰਾਨ ਢਾਈ ਮਹੀਨਿਆਂ ''ਚ 216 ਤੀਰਥ ਯਾਤਰੀਆਂ ਦੀ ਹੋਈ ਮੌਤ

Friday, Jul 15, 2022 - 11:38 AM (IST)

ਉੱਤਰਾਖੰਡ : ਚਾਰ ਧਾਮ ਯਾਤਰਾ ਦੌਰਾਨ ਢਾਈ ਮਹੀਨਿਆਂ ''ਚ 216 ਤੀਰਥ ਯਾਤਰੀਆਂ ਦੀ ਹੋਈ ਮੌਤ

ਦੇਹਰਾਦੂਨ- 3 ਮਈ ਤੋਂ ਚੱਲ ਰਹੀ ਚਾਰ ਧਾਮ ਯਾਤਰਾ ਦੀ ਸ਼ੁਰੂਆਤ ਦੇ ਬਾਅਦ ਤੋਂ ਘੱਟੋ-ਘੱਟ 216 ਤੀਰਥ ਯਾਤਰੀਆਂ ਦੀ ਮੌਤ ਹੋ ਚੁਕੀ ਹੈ। ਸੂਬਾ ਸਰਕਾਰ ਨੇ ਦੱਸਿਆ ਕਿ ਇਹ ਮੌਤਾਂ ਵੱਖ-ਵੱਖ ਸਿਹਤ ਕਾਰਨਾਂ, ਮੁੱਖ ਰੂਪ ਨਾਲ ਕਾਰਡੀਅਕ ਅਰੈਸਟ ਕਾਰਨ ਹੋਈਆਂ ਸਨ। ਸਭ ਤੋਂ ਵੱਧ 105 ਮੌਤਾਂ ਕੇਦਾਰਨਾਥ, ਇਸ ਤੋਂ ਬਾਅਦ ਬਦਰੀਨਾਥ 'ਚ 52, ਯਮੁਨੋਤਰੀ 'ਚ 43 ਅਤੇ ਗੰਗੋਤਰੀ 'ਚ 13 ਮੌਤਾਂ ਹੋਈਆਂ ਹਨ। ਮੈਡੀਕਲ ਅਧਿਕਾਰੀ ਡਾ. ਬੀ.ਕੇ. ਸ਼ੁਕਲਾ ਨੇ ਕਿਹਾ,''ਪੀੜਤ ਤੀਰਥ ਯਾਤਰੀਆਂ 'ਚੋਂ ਜ਼ਿਆਦਾਤਰ ਮਹਾਰਾਸ਼ਟਰ ਅਤੇ ਗੁਜਰਾਤ ਤੋਂ ਸਨ। ਜਿਨ੍ਹਾਂ ਦੀ ਮੌਤ ਖ਼ਰਾਬ ਮੌਸਮ ਕਾਰਨ ਹੋਈ। ਸਾਡੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ 97 ਮੌਤਾਂ ਦਿਲ ਦਾ ਦੌਰਾ ਪੈਣ ਕਾਰਨ ਹੋਈਆਂ, 7 ਹਾਦਸੇ ਨਾਲ ਸੰਬੰਧਤ ਸਨ ਅਤੇ ਇਕ ਵਿਅਕਤੀ ਦੀ ਮੌਤ ਅਲਸਰੇਟਿਵ ਕਾਰਨ ਹੋਈ ਸੀ।''

ਸੂਬਾ ਸਰਕਾਰ ਵਲੋਂ ਵੀਰਵਾਰ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ,''ਹੁਣ ਤੱਕ 27.68 ਲੱਖ ਤੀਰਥ ਯਾਤਰੀ 4 ਧਾਮ ਮੰਦਰਾਂ ਦੇ ਦਰਸ਼ਨ ਕਰ ਚੁਕੇ ਹਨ। 8 ਮਈ ਨੂੰ ਖੁੱਲ੍ਹਣ ਵਾਲੇ ਬਦਰੀਨਾਥ ਮੰਦਰ 'ਚ ਸਭ ਤੋਂ ਵੱਧ 9,57,783 ਤੀਰਥ ਯਾਤਰੀਆਂ ਨੇ ਦਰਸ਼ਨ ਕੀਤੇ। ਇਸ ਤੋਂ ਬਾਅਦ ਕੇਦਾਰਨਾਥ ਜੋ 6 ਮਈ ਨੂੰ ਖੁੱਲ੍ਹਿਆ, ਉੱਥੇ 8,78,276 ਸ਼ਰਧਾਲੂਆਂ ਨੇ ਦਰਸ਼ਨ ਕੀਤੇ। ਗੰਗੋਤਰੀ 'ਚ 4,48,003 ਤੀਰਥ ਯਾਤਰੀਆਂ ਅਤੇ ਯਮੁਨੋਤਰੀ 'ਚ 3,42,803 ਸ਼ਰਧਾਲੂ ਦਰਸ਼ਨਾਂ ਲਈ ਆਏ। ਇਹ ਦੋਵੇਂ ਧਰਮ ਸਥਾਨ 3 ਮਈ ਨੂੰ ਖੋਲ੍ਹੇ ਗਏ। ਹੇਮਕੁੰਟ ਸਾਹਿਬ 'ਚ ਹੁਣ ਤੱਕ 1,32,039 ਲੋਕ ਗਏ ਹਨ, 22 ਮਈ ਨੂੰ ਗੁਰਦੁਆਰਾ ਖੁੱਲ੍ਹਣ ਦੇ ਬਾਅਦ ਤੋਂ 3 ਲੋਕਾਂ ਦੀ ਮੌਤ ਹੋ ਚੁਕੀ ਹੈ। 


author

DIsha

Content Editor

Related News