ਕੋਲਕਾਤਾ ''ਚ ਦੇਸ਼ ਭਗਤੀ ਦੇ ਰੰਗ ''ਚ ਰੰਗਿਆ ''ਦੁਰਗਾ ਪੂਜਾ ਪੰਡਾਲ'' (ਤਸਵੀਰਾਂ)
Sunday, Oct 06, 2019 - 04:18 PM (IST)

ਕੋਲਕਾਤਾ— ਕੋਲਕਾਤਾ ਵਿਚ ਇਸ ਵਾਰ ਨਰਾਤਿਆਂ 'ਤੇ ਦੁਰਗਾ ਪੰਡਾਲਾਂ ਦੀ ਥੀਮ ਦੇਸ਼ ਭਗਤੀ ਨਾਲ ਰੰਗੀ ਹੋਈ ਨਜ਼ਰ ਆਈ। ਕੋਲਕਾਤਾ ਦੀ ਦੁਰਗਾ ਪੂਜਾ ਕਮੇਟੀ ਵਲੋਂ ਇਸ ਸਾਲ ਆਪਣਾ ਇਕ ਪੰਡਾਲ ਬਾਲਾਕੋਟ ਏਅਕ ਸਟਰਾਈਕ ਨੂੰ ਲੈ ਕੇ ਸਜਾਇਆ ਗਿਆ। ਬਾਲਾਕੋਟ ਏਅਰ ਸਟਰਾਈਕ ਦੀ ਥੀਮ 'ਤੇ ਬਣੇ 40 ਫੁੱਟ ਉੱਚੇ ਪੰਡਾਲ 'ਚ ਫੌਜੀਆਂ ਨੂੰ ਅੱਤਵਾਦੀਆਂ 'ਤੇ ਕਹਿਰ ਵਰ੍ਹਾਉਂਦੇ ਦਿਖਾਇਆ ਗਿਆ ਹੈ। ਵਿਚਾਲੇ ਅਭਿਨੰਦਨ ਦਾ ਵੱਡਾ ਸਾਰਾ ਪੁਤਲਾ ਹੈ।
ਇਸ ਦ੍ਰਿਸ਼ ਨੂੰ ਜਿਊਂਦਾ-ਜਾਗਦਾ ਦਿਖਾਉਣ ਲਈ ਲਾਈਟ ਅਤੇ ਖਾਸ ਸਾਊਂਡ ਇਫੈਕਟ ਵੀ ਦਿੱਤਾ ਗਿਆ ਹੈ। ਦੁਰਗਾ ਪੂਜਾ ਕਮੇਟੀ ਪੂਜਾ ਆਯੋਜਨ ਦੇ 50ਵੇਂ ਸਾਲ ਦੇ ਮੌਕੇ 'ਤੇ ਇਸ ਏਅਰ ਸਟਰਾਈਕ ਨੂੰ ਮਿੱਟੀ ਦੇ ਮਾਡਲ ਜ਼ਰੀਏ ਪੇਸ਼ ਕੀਤਾ ਗਿਆ ਹੈ।
ਇੱਥੇ ਦੱਸ ਦੇਈਏ ਕਿ ਹਵਾਈ ਫੌਜ ਨੇ ਪਾਕਿਸਤਾਨ ਦੇ ਬਾਲਾਕੋਟ 'ਚ ਇਕ ਅੱਤਵਾਦੀ ਸੰਗਠਨ ਦੇ ਟ੍ਰੇਨਿੰਗ ਕੈਂਪ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਸੀ। ਜਿਸ ਤੋਂ ਬਾਅਦ ਪਾਕਿਸਤਾਨ ਵਲੋਂ ਭਾਰਤੀ ਹਵਾਈ ਖੇਤਰ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਸੀ। ਪਾਕਿਸਤਾਨੀ ਜਹਾਜ਼ਾਂ ਦਾ ਪਿਛਾ ਕਰਦੇ ਹੋਏ ਅਭਿਨੰਦਨ ਦਾ ਮਿਗ-21 ਜਹਾਜ਼ ਪਾਕਿਸਤਾਨ ਦੀ ਸਰਹੱਦ ਅੰਦਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਫੜ ਲਿਆ ਗਿਆ ਸੀ ਅਤੇ ਬਾਅਦ 'ਚ ਰਿਹਾਅ ਕਰ ਦਿੱਤਾ ਗਿਆ ਸੀ। ਕਮੇਟੀ ਦੇ ਇਕ ਬੁਲਾਰੇ ਨੇ ਕਿਹਾ ਕਿ ਪੰਡਾਲ ਵਿਚ ਪਹੁੰਚਣ ਵਾਲਿਆਂ ਨੂੰ ਹਵਾਈ ਫੌਜ ਦੀ ਇਸ ਉਪਲੱਬਧੀ ਦੀ ਯਾਦ ਦਿਵਾਉਣ ਲਈ ਆਪਣੀ ਦੁਰਗਾ ਪੂਜਾ ਦੇ 50ਵੇਂ ਸਾਲ ਤੋਂ ਬਿਹਤਰ ਮੌਕਾ ਹੋ ਕੀ ਹੋ ਸਕਦਾ ਸੀ।