ਡੰਪਰ ਨੇ ਕਾਰ ਨੂੰ ਮਾਰੀ ਟੱਕਰ, 2 ਭਾਜਪਾ ਆਗੂਆਂ ਦੀ ਮੌਤ
Sunday, Jan 05, 2025 - 04:24 PM (IST)
ਸੰਬਲਪੁਰ- ਸ਼ਨੀਵਾਰ ਦੇਰ ਰਾਤ ਇਕ ਡੰਪਰ ਨੇ ਕਾਰ ਨੂੰ ਟੱਕਰ ਨੂੰ ਮਾਰ ਦਿੱਤੀ, ਜਿਸ ਨਾਲ ਉਸ 'ਚ ਸਵਾਰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ 2 ਆਗੂਆਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਦੇਬੇਂਦਰ ਨਾਇਕ ਅਤੇ ਮੁਰਲੀਧਰ ਛੁਰੀਆ ਵਜੋਂ ਹੋਈ ਹੈ। ਨਾਇਕ ਭਾਜਪਾ ਦੇ ਗਊਸ਼ਾਲਾ ਮੰਡਲ ਪ੍ਰਧਾਨ ਸਨ, ਜਦੋਂ ਕਿ ਛੁਰੀਆ ਸਾਬਕਾ ਸਰਪੰਚ। ਦੋਵੇਂ ਹੀ ਸੀਨੀਅਰ ਭਾਜਪਾ ਆਗੂ ਨੌਰੀ ਨਾਇਕ ਦੇ ਕਰੀਬੀ ਮੰਨੇ ਜਾਂਦੇ ਸਨ। ਇਹ ਹਾਦਸਾ ਓਡੀਸ਼ਾ ਦੇ ਸੰਬਲਪੁਰ ਜ਼ਿਲ੍ਹੇ 'ਚ ਵਾਪਰਿਆ। ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਇਹ ਘਟਨਾ ਬੁਰਲਾ ਥਾਣਾ ਖੇਤਰ 'ਚ ਨੈਸ਼ਨਲ ਹਾਈਵੇਅ (ਐੱਨਐੱਚ)-53 'ਤੇ ਦੇਰ ਰਾਤ ਕਰੀਬ 1.30 ਵਜੇ ਹੋਈ। ਉਸ ਅਨੁਸਾਰ, ਕਾਰ 'ਚ ਚਾਲਕ ਸਮੇਤ 6 ਲੋਕ ਸਵਾਰ ਸਨ ਅਤੇ ਉਹ ਭੁਵਨੇਸ਼ਵਰ ਤੋਂ ਕਰਡੋਲਾ ਸਥਿਤ ਆਪਣੇ ਘਰ ਪਰਤ ਰਹੇ ਸਨ। ਪੁਲਸ ਨੇ ਦੱਸਿਆ ਕਿ ਸਾਰੇ 6 ਲੋਕਾਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ 2 ਨੂੰ ਮ੍ਰਿਤਕ ਐਲਾਨ ਦਿੱਤਾ। ਹੋਰ ਜ਼ਖ਼ਮੀਆਂ ਦਾ ਉੱਥੇ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : 11 ਜਨਵਰੀ ਤੱਕ ਵਧੀਆਂ ਸਕੂਲਾਂ ਦੀਆਂ ਛੁੱਟੀਆਂ, ਆਨਲਾਈਨ ਲੱਗਣਗੀਆਂ ਕਲਾਸਾਂ
ਹਾਦਸੇ 'ਚ ਜ਼ਖ਼ਮੀ ਹੋਏ ਸੁਰੇਸ਼ ਚੰਦਾ ਨੇ ਦੋਸ਼ ਲਗਾਇਆ,''ਵਾਹਨ ਨੇ ਸਾਡੀ ਕਾਰ ਨੂੰ ਪਿੱਛਿਓਂ 2 ਵਾਰ ਟੱਕਰ ਮਾਰੀ। ਕਿਸੇ ਵਲੋਂ ਜਾਣਬੁੱਝ ਕੇ ਸਾਡੀ ਗੱਡੀ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕਰਨ ਦਾ ਸ਼ੱਕ ਹੋਣ 'ਤੇ ਡਰਾਈਵਰ ਨੇ ਕਾਰ ਨੂੰ ਕਾਂਟਾਪੱਲੀ ਚੌਕ ਕੋਲ ਹਾਈਵੇਅ ਤੋਂ ਗ੍ਰਾਮੀਣ ਸੜਕ ਵੱਲ ਮੋੜ ਦਿੱਤਾ। ਫਿਰ ਵੀ, ਡੰਪਰ ਨੇ ਸਾਡੀ ਗੱਡੀ ਦਾ ਪਿੱਛਾ ਕੀਤਾ ਅਤੇ ਉਸ 'ਚ ਮੁੜ ਭਿਆਨਕ ਟੱਕਰ ਮਾਰੀ। ਜਿਸ ਕਾਰਨ ਕਾਰ ਪਲਟ ਗਈ।'' ਚੰਦਾ ਨੇ ਦੱਸਿਆ ਕਿ ਜਦੋਂ ਤੱਕ ਡੰਪਰ ਨੇ ਹਾਈਵੇਅ 'ਤੇ ਉਨ੍ਹਾਂ ਦੀ ਕਾਰ ਨੂੰ 2 ਵਾਰ ਟੱਕਰ ਮਾਰੀ, ਉਦੋਂ ਤੱਕ ਉਹ ਹੋਸ਼ 'ਚ ਸਨ ਪਰ ਜਦੋਂ ਤੀਜੀ ਵਾਰ ਟੱਕਰ ਲੱਗੀ ਤਾਂ ਉਹ ਬੇਹੋਸ਼ ਹੋ ਗਏ। ਜ਼ਖ਼ਮੀ ਭਾਜਪਾ ਵਰਕਰ ਨੇ ਕਿਹਾ,''ਮੈਨੂੰ ਯਕੀਨ ਹੈ ਕਿ ਕਿਸੇ ਨੇ ਜਾਣਬੁੱਝ ਕੇ ਹਾਦਸੇ ਨੂੰ ਅੰਜਾਮ ਦਿੱਤਾ। ਗਲਤੀ ਨਾਲ ਕੋਈ ਇਕ ਵਾਰ ਵਾਹਨ ਨੂੰ ਟੱਕਰ ਮਾਰ ਸਕਦਾ ਹੈ। ਕੋਈ ਵਿਅਕਤੀ ਪਿੱਛਿਓਂ ਤਿੰਨ ਕਾਰ ਕਿਉਂ ਟੱਕਰ ਮਾਰੇਗਾ?'' ਜ਼ਖ਼ਮੀਆਂ ਨੂੰ ਮਿਲਣ ਤੋਂ ਬਾਅਦ ਰੇਂਗਾਲੀ ਦੇ ਸਾਬਕਾ ਵਿਧਾਇਕ ਨਾਈਕ ਨੇ ਦੋਸ਼ ਲਗਾਇਆ ਕਿ ਇਹ ਕੋਈ ਹਾਦਸਾ ਨਹੀਂ ਸਗੋਂ ਜਾਣਬੁੱਝ ਕੇ ਮਾਰੀ ਗਈ ਟੱਕਰ ਸੀ। ਪੁਲਸ ਸੁਪਰਡੈਂਟ ਮੁਕੇਸ਼ ਕੁਮਾਰ ਭਾਮੂ ਨੇ ਦੱਸਿਆ,''ਅਸੀਂ ਡੰਪਰ ਜ਼ਬਤ ਕਰ ਲਿਆ ਹੈ ਅਤੇ ਉਸ ਦੇ ਡਰਾਈਵਰ ਨੂੰ ਹਿਰਾਸਤ 'ਚ ਲੈ ਲਿਆ ਹੈ, ਕਿਉਂਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਘਟਨਾ ਨੂੰ ਜਾਣਬੁੱਝ ਕੇ ਅੰਜਾਮ ਦਿੱਤਾ ਗਿਆ ਹੈ, ਇਸ ਲਈ ਅਸੀਂ ਉਸ ਐਂਗਲ ਨਾਲ ਵੀ ਜਾਂਚ ਕਰਾਂਗੇ।''
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8