ਭਿਆਨਕ ਗਰਮੀ ਕਾਰਨ ਜੰਮੂ ਕਸ਼ਮੀਰ ਦੇ ਸੈਰ-ਸਪਾਟੇ ''ਚ ਆਈ ਤੇਜ਼ੀ, ਸਥਿਤੀ ਸੁਧਰਨ ਨਾਲ ਨਹੀਂ : ਆਜ਼ਾਦ

05/21/2022 6:09:17 PM

ਜੰਮੂ (ਭਾਸ਼ਾ)- ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਸ਼ਨੀਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਦੇ ਸੈਰ-ਸਪਾਟੇ 'ਚ ਮੌਜੂਦਾ ਤੇਜ਼ੀ ਦੇਸ਼ ਦੇ ਬਾਕੀ ਹਿੱਸਿਆਂ 'ਚ ਪੈ ਰਹੀ ਭਿਆਨਕ ਗਰਮੀ ਕਾਰਨ ਹੈ, ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਸਥਿਤੀ 'ਚ ਕੋਈ ਸੁਧਾਰ ਹੋਣ ਕਾਰਨ ਨਹੀਂ। ਆਜ਼ਾਦ ਨੇ ਹੱਦਬੰਦੀ ਕਮਿਸ਼ਨ ਦੀ ਰਿਪੋਰਟ 'ਤੇ ਆਪਣੇ ਰੁਖ ਨੂੰ ਦੋਹਰਾਉਂਦੇ ਹੋਏ ਕਿਹਾ,''ਰਿਪੋਰਟ ਜ਼ਮੀਨੀ ਸੱਚਾਈ ਦੇ ਉਲਟ ਹੈ।'' ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਆਜ਼ਾਦ ਨੇ ਅੱਤਵਾਦ ਦੇ ਖ਼ਾਤਮੇ ਲਈ ਇਕਜੁਟ ਹੋ ਕੇ ਕੋਸ਼ਿਸ਼ ਕਰਨ ਦੀ ਅਪੀਲ ਕੀਤੀ। 

ਉਨ੍ਹਾਂ ਨੇ ਨਾਲ ਹੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਭਾਈਚਾਰੇ ਦੇ ਅਸੁਰੱਖਿਅਤ ਵਰਗਾਂ ਦੀਆਂ ਅਸਲ ਮੰਗਾਂ ਸਵੀਕਾਰ ਕਰੇ ਤਾਂ ਕਿ ਇਹ ਯਕੀਨੀ ਹੋ ਸਕੇ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਵੇਗਾ। ਉਨ੍ਹਾਂ ਕਿਹਾ,''ਸਰਕਾਰ ਨੂੰ (ਕਸ਼ਮੀਰ 'ਚ) ਸੈਲਾਨੀਆਂ ਦੀ ਆਮਦ ਤੋਂ ਖ਼ੁਸ਼ ਨਹੀਂ ਹੋਣਾ ਚਾਹੀਦਾ ਅਤੇ ਇਸ ਨੂੰ ਸਥਿਤੀ 'ਚ ਸੁਧਾਰ ਨਾਲ ਨਹੀਂ ਜੋੜਨਾ ਚਾਹੀਦਾ।'' ਸਮਾਜ ਦੇ ਕਮਜ਼ੋਰ ਵਰਗਾਂ ਦੀਆਂ ਹੱਕੀ ਮੰਗਾਂ ਮੰਨਣ ਲਈ ਵੀ ਕਿਹਾ ਤਾਂ ਜੋ ਉਨ੍ਹਾਂ ਨੂੰ ਕੋਈ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ, ''ਸਰਕਾਰ ਨੂੰ (ਕਸ਼ਮੀਰ ਵਿਚ) ਸੈਲਾਨੀਆਂ ਦੀ ਆਮਦ ਤੋਂ ਖੁਸ਼ ਨਹੀਂ ਹੋਣਾ ਚਾਹੀਦਾ ਅਤੇ ਇਸ ਨੂੰ ਸਥਿਤੀ (ਸੁਧਾਰ) ਨਾਲ ਨਹੀਂ ਜੋੜਨਾ ਚਾਹੀਦਾ।'' ਆਜ਼ਾਦ ਨੇ ਕਿਹਾ,''ਮੈਂ ਸੈਰ-ਸਪਾਟੇ 'ਚ ਆਈ ਤੇਜ਼ੀ ਲਈ ਉੱਪਰ ਵਾਲੇ ਨੂੰ ਸਿਹਰਾ ਦੇਵਾਂਗੇ, ਕਿਉਂਕਿ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ 'ਚ ਤਾਪਮਾਨ ਵੱਧ ਰਿਹਾ ਹੈ, ਜਿਸ ਨਾਲ ਲੋਕ ਕਸ਼ਮੀਰ, ਸ਼ਿਮਲਾ ਅਤੇ ਹੋਰ ਠੰਡੀਆਂ ਥਾਂਵਾਂ ਵੱਲ ਰੁਖ ਕਰਨ ਨੂੰ ਪ੍ਰੇਰਿਤ ਹੋਏ ਹਨ।'' ਆਜ਼ਾਦ 2 ਦਿਨਾਂ ਦੌਰੇ 'ਤੇ ਜੰਮੂ ਆਏ ਹਨ ਅਤੇ ਉਨ੍ਹਾਂ ਨੇ ਪਾਰਟੀ ਹੈੱਡ ਕੁਆਰਟਰ 'ਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ 'ਤੇ ਆਯੋਜਿਤ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਦਾ ਐਤਵਾਰ ਨੂੰ ਸ਼੍ਰੀਨਗਰ ਵਾਪਸ ਪਰਤਣ ਦਾ ਪ੍ਰੋਗਰਾਮ ਹੈ।


DIsha

Content Editor

Related News