ਉਤਰਾਖੰਡ ਵਿਚ ਮੀਂਹ ਕਾਰਨ ਤਬਾਹੀ, ਦੇਹਰਾਦੂਨ ''ਚ 7 ਦੀ ਮੌਤ
Thursday, Jul 12, 2018 - 03:39 AM (IST)

ਦੇਹਰਾਦੂਨ- ਭਾਰੀ ਮੀਂਹ ਨੇ ਬੁੱਧਵਾਰ ਉਤਰਾਖੰਡ ਵਿਚ ਵੱਡੀ ਪੱਧਰ 'ਤੇ ਤਬਾਹੀ ਮਚਾਈ। ਇਕੱਲੇ ਦੇਹਰਾਦੂਨ ਵਿਖੇ ਵੱਖ-ਵੱਖ ਘਟਨਾਵਾਂ ਵਿਚ 7 ਵਿਅਕਤੀਆਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ 4 ਵਿਅਕਤੀ ਵਸੰਤ ਵਿਹਾਰ ਇਲਾਕੇ ਵਿਚ ਇਕ ਮਕਾਨ ਦੇ ਡਿੱਗਣ ਨਾਲ ਮਾਰੇ ਗਏ। ਰਿਸਪਨਾ ਦਰਿਆ ਦੇ ਪਾਣੀ ਦਾ ਪੱਧਰ ਵਧਣ ਨਾਲ ਦੋ ਵਿਅਕਤੀ ਰੁੜ੍ਹ ਗਏ ਜਿਨ੍ਹਾਂ ਦੀਆਂ ਲਾਸ਼ਾਂ ਬਾਅਦ ਵਿਚ ਬਰਾਮਦ ਹੋ ਗਈਆਂ। ਇਕ ਹੋਰ ਵਿਅਕਤੀ ਸਹਸਪੁਰ ਵਿਖੇ ਰੁੜ੍ਹ ਗਿਆ। ਓਧਰ ਪਿਥੌਰਾਗੜ੍ਹ ਵਿਚ ਇਕ ਪੁਲ ਦੇ ਰੁੜ੍ਹ ਜਾਣ ਦੀ ਖਬਰ ਹੈ।