ਕੋਰੋਨਾ ਕਾਰਨ ਇਸ ਵਾਰ ਹਜ ਦੀ ਸੰਭਾਵਨਾ ਕਾਫੀ ਘੱਟ, ਕੀਤਾ ਜਾ ਰਿਹਾ ਰਿਫੰਡ

Sunday, Jun 07, 2020 - 01:58 AM (IST)

ਕੋਰੋਨਾ ਕਾਰਨ ਇਸ ਵਾਰ ਹਜ ਦੀ ਸੰਭਾਵਨਾ ਕਾਫੀ ਘੱਟ, ਕੀਤਾ ਜਾ ਰਿਹਾ ਰਿਫੰਡ

ਨਵੀਂ ਦਿੱਲੀ - ਕੋਰੋਨਾਵਾਇਰਸ ਮਹਾਮਾਰੀ ਕਾਰਨ ਇਸ ਸਾਲ ਭਾਰਤ ਤੋਂ ਹਜ 'ਤੇ ਲੋਕਾਂ ਦੇ ਜਾਣ ਦੀ ਸੰਭਾਵਨਾ ਕਾਫੀ ਘੱਟ ਹੈ, ਹਾਲਾਂਕਿ ਸਾਊਦੀ ਅਰਬ ਵੱਲੋਂ ਅੱਗੇ ਦੀ ਸਥਿਤੀ ਦੇ ਬਾਰੇ ਵਿਚ ਜਾਣਕਾਰੀ ਦਿੱਤੇ ਜਾਣ ਤੋਂ ਬਾਅਦ ਇਸ 'ਤੇ ਕੋਈ ਆਖਰੀ ਫੈਸਲਾ ਹੋਵੇਗਾ।

ਉਧਰ, ਭਾਰਤੀ ਹਜ ਕਮੇਟੀ ਨੇ ਇਕ ਸਰਕੂਲਰ ਦੇ ਜ਼ਰੀਏ ਹਜ-2020 'ਤੇ ਜਾਣ ਲਈ ਚੁਣੇ ਹੋਏ ਲੋਕਾਂ ਨੂੰ ਕਿਹਾ ਹੈ ਕਿ ਹਜ 'ਤੇ ਨਾ ਜਾਣ ਦੀ ਇੱਛਾ ਰੱਖਣ ਵਾਲੇ ਲੋਕ ਆਪਣੇ ਪੈਸੇ ਵਾਪਸ ਲੈ ਸਕਦੇ ਹਨ। ਇਕ ਸੂਤਰ ਨੇ ਦੱਸਿਆ ਕਿ ਸਾਊਦੀ ਅਰਬ ਵਿਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਸਾਡੇ ਇਥੇ 2 ਲੱਖ ਲੋਕਾਂ ਨੂੰ ਜਾਣਾ ਹੈ। ਸਾਡੀ ਤਿਆਰੀ ਸੀ ਪਰ ਹੁਣ ਸਮਾਂ ਬਹੁਤ ਘੱਟ ਬਚਿਆ ਹੈ। ਅਸੀਂ ਸਾਊਦੀ ਅਰਬ ਵੱਲੋਂ ਅਧਿਕਾਰਕ ਤੌਰ 'ਤੇ ਕੋਈ ਜਾਣਕਾਰੀ ਆਉਣ ਦਾ ਇੰਤਜ਼ਾਰ ਕਰ ਰਹੇ ਹਾਂ। ਹਜ ਕਮੇਟੀ ਦੇ ਮੁੱਖ ਕਾਰਜਕਾਰੀ ਮਕਸੂਦ ਅਹਿਮਦ ਖਾਨ ਨੇ ਦੱਸਿਆ ਕਿ ਹਜ ਯਾਤਰਾ 'ਤੇ ਨਾ ਜਾਣ ਦੇ ਇਛੁੱਕ ਲੋਕਾਂ ਨੂੰ ਉਨ੍ਹਾਂ ਦੇ ਵੱਲੋਂ ਜਮਾ ਕਰਾਈ ਗਈ ਰਕਮ ਬਿਨਾਂ ਕਿਸੇ ਕਟੌਤੀ ਦੇ ਵਾਪਸ ਕੀਤੀ ਜਾਵੇਗੀ।


author

Khushdeep Jassi

Content Editor

Related News