ਅਧਿਆਪਕ ਬਣਨ ਦੇ ਚਾਹਵਾਨ ਉਮੀਦਵਾਰਾਂ ਲਈ ਖੁਸ਼ਖ਼ਬਰੀ, 5 ਹਜ਼ਾਰ ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ

Monday, Jan 15, 2024 - 12:36 PM (IST)

ਅਧਿਆਪਕ ਬਣਨ ਦੇ ਚਾਹਵਾਨ ਉਮੀਦਵਾਰਾਂ ਲਈ ਖੁਸ਼ਖ਼ਬਰੀ, 5 ਹਜ਼ਾਰ ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ

ਨਵੀਂ ਦਿੱਲੀ- ਅਧਿਆਪਕ ਬਣਨ ਦਾ ਸੁਫ਼ਨਾ ਵੇਖ ਰਹੇ ਉਮੀਦਵਾਰਾਂ ਲਈ ਖੁਸ਼ਖ਼ਬਰੀ ਹੈ। ਦਿੱਲੀ ਅਧੀਨ ਸੇਵਾਵਾਂ ਚੋਣ ਬੋਰਡ (DSSSB) TGT ਅਧਿਆਪਕ ਭਰਤੀ 2024 ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਇਸ ਮੁਤਾਬਕ TGT ਦੇ ਕੁੱਲ 5,118 ਅਹੁਦਿਆਂ 'ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਨੋਟੀਫ਼ਿਕੇਸ਼ਨ ਮੁਤਾਬਕ ਭਰਤੀ ਲਈ ਆਨਲਾਈਨ ਅਪਲਾਈ 8 ਫਰਵਰੀ 2024 ਤੋਂ ਸ਼ੁਰੂ ਹੋਣਗੇ। ਉਮੀਦਵਾਰ 8 ਮਾਰਚ 2024 ਤੱਕ ਅਪਲਾਈ ਕਰ ਸਕਣਗੇ। ਉਮੀਦਵਾਰ ਅਧਿਕਾਰਤ ਵੈੱਬਸਾਈਟ https://dsssbonline.nic.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਭਰਤੀ ਦੇ ਵੇਰਵੇ

TGT ਗਣਿਤ: 1119
TGT ਅੰਗਰੇਜ਼ੀ: 803
TGT ਸਮਾਜਿਕ ਵਿਗਿਆਨ: 310
TGT ਨੈਚੁਰਲ ਵਿਗਿਆਨ: 354
TGT ਹਿੰਦੀ: 192
TGT ਸੰਸਕ੍ਰਿਤ: 631
TGT ਉਰਦੂ: 626
TGT ਪੰਜਾਬੀ: 556
ਡਰਾਇੰਗ ਟੀਚਰ: 527

ਅਰਜ਼ੀ ਫੀਸ

ਜਨਰਲ, ਓ. ਬੀ. ਸੀ ਅਤੇ ਈ. ਡਬਲਯੂ. ਐਸ. ਸ਼੍ਰੇਣੀਆਂ ਲਈ ਅਰਜ਼ੀ ਫੀਸ 100 ਰੁਪਏ ਰੱਖੀ ਗਈ ਹੈ। ਜਦੋਂ ਕਿ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਲੋਕ ਨਿਰਮਾਣ ਵਿਭਾਗ, ਔਰਤਾਂ ਲਈ ਅਰਜ਼ੀ ਫ਼ੀਸ ਮੁਫ਼ਤ ਰੱਖਿਆ ਗਿਆ ਹੈ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਹੋਰ ਜਾਣਕਾਰੀ ਦੇਖ ਸਕਦੇ ਹਨ।

ਉਮਰ ਹੱਦ

ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 30 ਸਾਲ ਰੱਖੀ ਗਈ ਹੈ। ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਭਾਰਤ ਸਰਕਾਰ ਦੇ ਨਿਯਮਾਂ ਮੁਤਾਬਕ ਉਮਰ ਹੱਦ 'ਚ ਛੋਟ ਵੀ ਦਿੱਤੀ ਜਾਵੇਗੀ।

ਵਿੱਦਿਅਕ ਯੋਗਤਾ

DSSSB TGT ਭਰਤੀ 2024 ਲਈ ਅਪਲਾਈ ਕਰਨ ਲਈ ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਸੰਬੰਧਿਤ ਵਿਸ਼ੇ ਵਿਚ ਗ੍ਰੈਜੂਏਸ਼ਨ ਅਤੇ B.Ed ਕੀਤੀ ਹੋਵੇ।

ਚੋਣ ਪ੍ਰਕਿਰਿਆ

ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ, ਦਸਤਾਵੇਜ਼ਾਂ ਦੀ ਤਸਦੀਕ ਅਤੇ ਮੈਡੀਕਲ ਪ੍ਰੀਖਿਆ ਤੋਂ ਬਾਅਦ ਕੀਤਾ ਜਾਵੇਗੀ।

ਵਧੇਰੇ ਜਾਣਕਾਰੀ ਲਈ ਉਮੀਦਵਾਰ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰਨ


author

Tanu

Content Editor

Related News