DSP ਦੀ ਸ਼ਰਮਨਾਕ ਕਰਤੂਤ, ਸਰਕਾਰੀ ਰਿਹਾਇਸ਼ ''ਚ ਕੀਤਾ ਸੀ ਨਬਾਲਿਗ ਕੁੜੀ ਨਾਲ ਰੇਪ

Thursday, Jun 03, 2021 - 09:27 PM (IST)

DSP ਦੀ ਸ਼ਰਮਨਾਕ ਕਰਤੂਤ, ਸਰਕਾਰੀ ਰਿਹਾਇਸ਼ ''ਚ ਕੀਤਾ ਸੀ ਨਬਾਲਿਗ ਕੁੜੀ ਨਾਲ ਰੇਪ

ਪਟਨਾ - ਬਿਹਾਰ ਵਿੱਚ ਇੱਕ ਪੁਲਸ ਅਫਸਰ ਦੀ ਕਰਤੂਤ ਨੇ ਪੂਰੇ ਮਹਿਕਮੇ ਨੂੰ ਸ਼ਰਮਸਾਰ ਕਰ ਦਿੱਤਾ। ਗਯਾ ਵਿੱਚ ਪੁਲਸ ਅਫਸਰ ਖ਼ਿਲਾਫ਼ ਨਬਾਲਿਗ ਕੁੜੀ ਨਾਲ ਬਲਾਤਕਾਰ ਕਰਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ ਹੈ ਕਿ ਡੀ.ਐੱਸ.ਪੀ. ਨੇ ਤਿੰਨ ਸਾਲ ਪਹਿਲਾਂ ਆਪਣੇ ਸਰਕਾਰੀ ਰਿਹਾਇਸ਼ ਵਿੱਚ ਇੱਕ ਨਬਾਲਿਗ ਦਲਿਤ ਕੁੜੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਸੀ। ਪੀੜਤਾ ਤਿੰਨ ਸਾਲ ਤੱਕ ਮੁਕੱਦਮਾ ਦਰਜ ਕਰਵਾਉਣ ਲਈ ਥਾਣੇ ਅਤੇ ਪੁਲਸ ਅਧਿਕਾਰੀਆਂ ਦੇ ਚੱਕਰ ਕੱਟਦੀ ਰਹੀ।

ਦੋਸ਼ੀ ਡੀ.ਐੱਸ.ਪੀ. ਦਾ ਨਾਮ ਕੇ.ਕੇ. ਪ੍ਰਸਾਦ ਹੈ। ਉਸ ਨੇ ਸਰਕਾਰੀ ਰਿਹਾਇਸ਼ ਵਿੱਚ ਕੁੜੀ ਨਾਲ ਰੇਪ ਕੀਤਾ ਸੀ। ਹੁਣ 3 ਸਾਲ ਬਾਅਦ ਕੁੜੀ ਦਾ ਬਿਆਨ ਦਰਜ ਹੋਇਆ ਅਤੇ ਦੋਸ਼ੀ ਪੁਲਸ ਅਫਸਰ ਖ਼ਿਲਾਫ਼ ਮੁਕੱਦਮਾ ਲਿਖਿਆ ਗਿਆ। ਪੀੜਤ ਕੁੜੀ ਨੇ ਮੰਗਲਵਾਰ ਨੂੰ ਗਯਾ ਕੋਰਟ ਵਿੱਚ ਬਿਆਨ ਦਰਜ ਕਰਾਇਆ। ਜਿਸ ਵਿੱਚ ਪੀੜਤਾ ਨੇ ਕੋਰਟ ਦੇ ਸਾਹਮਣੇ ਇਲਜ਼ਾਮ ਦੀ ਪੁਸ਼ਟੀ ਕੀਤੀ ਹੈ। ਪੀੜਤਾ ਘਟਨਾ ਦੇ ਵਕਤ ਨਬਾਲਿਗ ਸੀ।


author

Inder Prajapati

Content Editor

Related News