ਅੱਤਵਾਦੀਆਂ ਦਾ ਮਦਦਗਾਰ DSP ਦਵਿੰਦਰ ਸਿੰਘ ਤੋਂ ਪੁੱਛ-ਗਿੱਛ 'ਚ ਹੋਏ ਹੈਰਾਨ ਕਰਦੇ ਖੁਲਾਸੇ

01/16/2020 6:43:10 PM

ਸ਼੍ਰੀਨਗਰ— ਹਿਜ਼ਬੁਲ ਮੁਜਾਹਿਦੀਨ ਦੇ ਦੋ ਅੱਤਵਾਦੀਆਂ ਨਾਲ ਫੜੇ ਗਏ ਜੰਮੂ-ਕਸ਼ਮੀਰ ਦੇ ਡੀ. ਐੱਸ. ਪੀ. ਦਵਿੰਦਰ ਸਿੰਘ ਤੋਂ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਪੁੱਛ-ਗਿੱਛ ਕਰ ਰਹੀ ਹੈ। ਦਵਿੰਦਰ ਸਿੰਘ ਤੋਂ ਪੁੱਛ-ਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਏ ਹਨ। ਖੁਲਾਸਾ ਹੋਇਆ ਹੈ ਕਿ ਦਵਿੰਦਰ ਸਿੰਘ ਕਾਫੀ ਸਮਾਂ ਪਹਿਲਾਂ ਅੱਤਵਾਦੀਆਂ ਨਵੀਦ ਬਾਬੂ ਅਤੇ ਆਸਿਫ ਅਹਿਮਦ ਦੇ ਸੰਪਰਕ ਵਿਚ ਸੀ। ਦਵਿੰਦਰ ਅੱਤਵਾਦੀਆਂ ਨੂੰ ਸ਼੍ਰੀਨਗਰ ਤੋਂ 25/26 ਜੂਨ ਨੂੰ ਪਠਾਨਕੋਟ ਤੱਕ ਆਪਣੇ ਨਾਲ ਲਿਆਇਆ ਸੀ, ਇੱਥੋਂ ਹੀ ਦਵਿੰਦਰ ਅਤੇ ਅੱਤਵਾਦੀ ਵੱਖ-ਵੱਖ ਹੋਏ। ਇਸ ਤੋਂ ਬਾਅਦ ਦਵਿੰਦਰ ਚੰਡੀਗੜ੍ਹ ਪਹੁੰਚਿਆ ਅਤੇ ਸੈਕਟਰ-51 ਦੇ ਇਕ ਫਲੈਟ ਵਿਚ ਰੁੱਕਿਆ। ਇੱਥੇ ਵੀ ਇਕੱਠੇ ਸਾਰੇ ਦੋ ਦਿਨ ਰੁੱਕੇ ਸਨ। ਇਸ ਦੌਰਾਨ ਅੱਤਵਾਦੀ ਸੈਕਟਰ-19 ਦੀ ਮਾਰਕੀਟ ਵੀ ਘੁੰਮੇ ਸਨ। 

ਇੰਨਾ ਹੀ ਨਹੀਂ ਪੁੱਛ-ਗਿੱਛ ਵੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੋਹਾਲੀ ਇਕ ਕਾਲਜ ਦੇ ਦੋ ਵਿਦਿਆਰਥੀਆਂ ਨਾਲ ਵੀ ਇਹ ਲੋਕ ਮਿਲੇ, ਜੋ ਕਿ ਇਨ੍ਹਾਂ ਦੇ ਰਿਸ਼ਤੇਦਾਰ ਦੱਸ ਗਏ। ਐੱਨ. ਆਈ. ਏ. ਇਸ ਮਾਮਲੇ ਵਿਚ ਅੱਤਵਾਦੀਆਂ ਅਤੇ ਦਵਿੰਦਰ ਦੇ ਪੂਰੇ ਘਟਨਾਕ੍ਰਮ ਨੂੰ ਖੰਗਾਲ ਰਹੀ ਹੈ। ਸੂਤਰਾਂ ਮੁਤਾਬਕ ਦਵਿੰਦਰ ਦੇ ਕੁਝ ਰਿਸ਼ਤੇਦਾਰਾਂ ਦੇ ਘਰਾਂ ਦੀ ਤਲਾਸ਼ੀ ਦੌਰਾਨ ਇਕ ਮਹੱਤਵਪੂਰਨ ਸੁਰੱਖਿਆ ਕੈਂਪ ਦਾ ਨਕਸ਼ਾ ਵੀ ਮਿਲਿਆ ਹੈ ਪਰ ਕਿਸੇ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਏਜੰਸੀ ਦਵਿੰਦਰ ਸਿੰਘ ਤੋਂ ਪੁੱਛ-ਗਿੱਛ ਦੌਰਾਨ ਕਸ਼ਮੀਰੀ ਅਤੇ ਖਾਲਿਸਤਾਨੀ ਅੱਤਵਾਦੀਆਂ ਦੀ ਮਿਲੀਭੁਗਤ ਦਾ ਵੀ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਵਾਮਾ ਅਤੇ ਸ਼ੋਪੀਆ ਦੇ ਅੱਤਵਾਦੀ ਹੀ ਬੀਤੇ ਦੋ ਸਾਲਾਂ ਵਿਚ ਪੰਜਾਬ 'ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇ ਚੁੱਕੇ ਹਨ। ਦੇਵਿੰਦਰ ਸਿੰਘ ਇਸ ਦੌਰਾਨ ਪੁਲਵਾਮਾ ਅਤੇ ਸ਼ੋਪੀਆ ਵਿਚ ਤਾਇਨਾਤ ਰਿਹਾ ਹੈ।

ਇੱਥੇ ਦੱਸ ਦੇਈਏ ਕਿ ਕੱਲ ਭਾਵ ਬੁੱਧਵਾਰ ਨੂੰ ਜੰਮੂ-ਕਸ਼ਮੀਰ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਬਰਖਾਸਤ ਕਰ ਦਿੱਤਾ ਹੈ। ਦਵਿੰਦਰ ਦੀ ਗ੍ਰਿਫਤਾਰੀ ਤੋਂ ਬਾਅਦ ਜਾਂਚ ਵਿਚ ਲਗਾਤਾਰ ਇਕ ਤੋਂ ਬਾਅਦ ਇਕ ਨਵੀਂ ਪਰਤ ਖੁੱਲ੍ਹ ਰਹੀ ਹੈ। ਉਸ ਨਾਲ ਗ੍ਰਿਫਤਾਰ ਅੱਤਵਾਦੀਆਂ ਨੇ ਪੁੱਛ-ਗਿੱਛ ਵਿਚ ਭਾਰਤ ਅਤੇ ਦੇਸ਼ ਤੋਂ ਬਾਹਰ ਵੀ ਉਸ ਦੇ ਅੱਤਵਾਦੀ ਸੰਬੰਧਾਂ ਬਾਰੇ ਅਹਿਮ ਸੁਰਾਗ ਦਿੱਤੇ ਹਨ। ਫਿਲਹਾਲ ਇਨ੍ਹਾਂ ਅੱਤਵਾਦੀਆਂ ਦੀ ਮੰਸ਼ਾ ਕੀ ਸੀ, ਇਸ ਬਾਰੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। 

ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਪੁਲਸ 'ਚ ਤਾਇਨਾਤ ਡੀ. ਐੱਸ. ਪੀ. ਦਵਿੰਦਰ ਸਿੰਘ ਨੂੰ ਬੀਤੇ ਸ਼ਨੀਵਾਰ ਨੂੰ ਗ੍ਰਿਫਤਾਰ ਕੀਤਾ ਸੀ। ਉਹ ਦੋਹਾਂ ਅੱਤਵਾਦੀਆਂ ਨੂੰ ਆਪਣੀ ਕਾਰ 'ਚ ਬਿਠਾ ਕੇ ਸ਼੍ਰੀਨਗਰ ਤੋਂ ਚੰਡੀਗੜ੍ਹ ਤਕ ਪਹੁੰਚਾਉਣ ਦੀ ਫਿਰਾਕ ਵਿਚ ਸੀ। ਇਸ ਲਈ ਦਵਿੰਦਰ ਨੇ ਅੱਤਵਾਦੀਆਂ ਨਾਲ ਲੱਖਾਂ ਰੁਪਏ ਦੀ ਡੀਲ ਕੀਤੀ ਸੀ। ਕਾਰ 'ਚ ਸਵਾਰ ਦੋਹਾਂ ਅੱਤਵਾਦੀ ਨਵੀਦ ਅਤੇ ਆਸਿਫ ਨੂੰ ਪੱਗ ਬੰਨੀ ਸੀ। ਪੁਲਸ ਨੂੰ ਦੋਸ਼ੀਆਂ ਤੋਂ ਗੋਲਾ-ਬਾਰੂਦ ਅਤੇ ਹਥਿਆਰ ਬਰਾਮਦ ਹੋਏ ਸਨ। 


Tanu

Content Editor

Related News